ਭੈਣ ਨੂੰ ਕੁੱਤੇ ਤੋਂ ਬਚਾਉਂਦੇ ਆਪ ਢਾਈ ਸਾਲ ਦਾ ਬੱਚਾ ਬਣਿਆ ਕੁੱਤੇ ਦਾ ਸ਼ਿਕਾਰ
ਅਵਾਰਾ ਕੁੱਤੇ ਨੇ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਨੋਚ ਖਾਧਾ
ਰੋਹਿਤ ਗੁਪਤਾ
ਗੁਰਦਾਸਪੁਰ , 13 ਮਾਰਚ 2026 :
ਗੁਰਦਾਸਪੁਰ ਦੇ ਮੁਹੱਲਾ ਸ਼ਹਿਜ਼ਾਦਾ ਨਗਰ ਵਿੱਚ ਇੱਕ ਢਾਈ ਸਾਲ ਦੇ ਬੱਚੇ ਨੂੰ ਅਵਾਰਾ ਕੁੱਤੇ ਵੱਲੋਂ ਪੂਰੀ ਤਰ੍ਹਾਂ ਨਾਲ ਨੋਚ ਕੇ ਜਖਮੀ ਕਰ ਦਿੱਤਾ ਗਿਆ । ਅਯਾੰਸ਼ ਨਾਮ ਦਾ ਇਹ ਬੱਚਾ ਆਪਣੇ ਘਰ ਵਿੱਚ ਖੇਡ ਰਿਹਾ ਸੀ ਜਦੋਂ ਇੱਕ ਅਵਾਰਾ ਕੁੱਤਾ ਆਇਆ ਤੇ ਉਸ ਦੇ ਨਾਲ ਖੇਡ ਰਹੀ ਉਸਦੀ ਭੈਣ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਪਰ ਅਯਾਂਸ਼ ਨੇ ਆਪਣੀ ਭੈਣ ਨੂੰ ਧੱਕਾ ਦੇ ਕੇ ਬਚਾ ਲਿਆ ਤਾਂ ਕੁੱਤਾ ਉਸਦੇ ਪਿੱਛੇ ਪੈ ਗਿਆ ਤੇ ਉਸ ਦੇ ਚਿਹਰੇ ਅਤੇ ਲੱਤ ਨੂੰ ਬੁਰੀ ਤਰ੍ਹਾਂ ਨਾਲ ਨੌਚ ਖਾਧਾ । ਅੰਯਾਸ਼ ਨੂੰ ਉਸਦੇ ਮਾਂ ਪਿਓ ਵੱਲੋਂ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਡਾਕਟਰ ਅਨੁਸਾਰ ਉਸ ਦੀ ਹਾਲਤ ਹੁਣ ਕਾਫੀ ਬਿਹਤਰ ਹੈ।
ਅਯਾੰਸ਼ ਦੀ ਮਾਂ ਮਨੀਸ਼ਾ ਤੇ ਪਿਤਾ ਸਤਪਾਲ ਨੇ ਦੱਸਿਆ ਕਿ ਅਯਾੰਸ਼ ਆਪਣੀ ਭੈਣ ਨਾਲ ਆਪਣੇ ਘਰ ਵਿੱਚ ਇਹੀ ਖੇਡ ਰਿਹਾ ਸੀ ਜਦੋਂ ਇਹ ਕੁੱਤਾ ਆਇਆ ਤੇ ਉਸਦੀ ਭੈਣ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਪਰ ਅਯਾਂਸ਼ ਨੇ ਆਪਣੀ ਭੈਣ ਨੂੰ ਤਾਂ ਬਚਾ ਲਿਆ ਪਰ ਆਪ ਨਹੀਂ ਬਚ ਸਕਿਆ । ਕੁੱਤਾ ਉਸ ਦੀ ਭੈਣ ਨੂੰ ਛੱਡ ਕੇ ਉਸ ਵੱਲ ਹੋ ਗਿਆ ਅਤੇ ਉਸਨੂੰ ਬੁਰੀ ਤਰ੍ਹਾਂ ਨਾਲ ਨੋਚ ਖਾਧਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਹ ਕੁੱਤਾ ਇੱਕ ਹੋਰ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਚੁੱਕਿਆ ਹੈ। ਉੱਥੇ ਹੀ ਪਰਿਵਾਰ ਨੇ ਰੋਸ਼ ਜਤਾਇਆ ਕਿ ਪਹਿਲਾ ਪ੍ਰਸ਼ਾਸਨ ਵੱਲੋਂ ਡੋਗ ਵੈਨ ਭੇਜਿਆ ਜਾਂਦਾ ਸੀ ਤਾਂ ਜੋ ਅਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਤੋਂ ਨਿਜਾਤ ਪਾਈ ਜਾ ਸਕੇ ਪਰ ਹੁਣ ਇਹ ਸਾਰੇ ਉਪਰਾਲੇ ਬੰਦ ਕਰ ਦਿੱਤੇ ਗਏ ਹਨ ਅਤੇ ਕੁੱਤੇ ਲਗਾਤਾਰ ਬੱਚਿਆਂ ਤੇ ਹਮਲੇ ਕਰ ਰਹੇ ਹਨ।
Click to Follow Babushahi Facebook page →