ਕੇ.ਵੀ.ਕੇ ਗੁਰਦਾਸਪੁਰ ਵੱਲੋਂ ਦਿੱਤੀ ਕਿੱਤਾਮੁਖੀ/ਹੁਨਰ ਸਿਖਲਾਈ ਸਵੈ-ਰੁਜ਼ਗਾਰ ਅਤੇ ਨੌਕਰੀ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਦੀ ਹੈ - ਰੋਮੇਸ਼ ਮਹਾਜਨ ਰਾਸ਼ਟਰੀ ਪੁਰਸਕਾਰ ਜੇਤੂ
ਰੋਹਿਤ ਗੁਪਤਾ
ਗੁਰਦਾਸਪੁਰ, 11 ਮਾਰਚ ਕੇ.ਵੀ.ਕੇ ਗੁਰਦਾਸਪੁਰ ਵੱਲੋਂ ਅੱਜ ਰੈੱਡ ਕਰਾਸ ਇੰਟੀਗ੍ਰੇਟਿਡ ਐਂਡ ਰੀਹੈਬਲੀਟੇਸ਼ਨ ਸੈਂਟਰ ਫਾਰ ਐਡਿਕਟਸ, ਗੁਰਦਾਸਪੁਰ ਵਿਖੇ ਨਸ਼ਾਖੋਰੀ ਦਾ ਇਲਾਜ ਕਰਵਾ ਰਹੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਪ੍ਰੋਗਰਾਮ ਤਹਿਤ ਇੱਕ ਕਿੱਤਾਮੁਖੀ ਸਿਖਲਾਈ ਪਰੋਗਰਾਮ ਗਿਆ।
ਕੇ.ਵੀ.ਕੇ ਵਿਭਾਗ ਗੁਰਦਾਸਪੁਰ ਵੱਲੋਂ ਮਸ਼ਰੂਮ ਦੀ ਕਾਸ਼ਤ ਅਤੇ ਪਸ਼ੂ ਚਿਕਿਤਸਾ ਬਾਰੇ ਸੈਮੀਨਾਰ ਕੀਤਾ ਗਿਆ। ਇਸ ਲਈ ਡਾ. ਯਾਮਿਨੀ ਅਤੇ ਡਾ. ਅੰਕੁਸ਼ ਬਹੁਤ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਗਿਆ। 25 ਤੋਂ ਵੱਧ ਨਸ਼ੇੜੀਆਂ ਨੇ ਇਹ ਸਿਖਲਾਈ ਪ੍ਰਾਪਤ ਕੀਤੀ ਹੈ।
ਟ੍ਰੇਨਰਾਂ ਨੇ ਉਨ੍ਹਾਂ ਨੂੰ ਮਸ਼ਰੂਮ ਦੀ ਕਾਸ਼ਤ, ਮਧੂ-ਮੱਖੀ ਪਾਲਣ, ਸੂਰ ਪਾਲਣ, ਪੋਲਟਰੀ ਫਾਰਮਿੰਗ ਅਤੇ ਹੋਰ ਸਬੰਧਤ ਪੇਸ਼ਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ।
ਕੁਝ ਮਰੀਜ਼ਾਂ ਨੇ ਆਪਣੇ ਇਲਾਜ ਤੋਂ ਬਾਅਦ ਇਸ ਤਰ੍ਹਾਂ ਦੀਆਂ ਪ੍ਰਮਾਣਿਤ ਸਿਖਲਾਈਆਂ ਅਪਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਲੈਕਚਰ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਅਜਿਹਾ ਜਾਣਕਾਰੀ ਭਰਪੂਰ ਲੈਕਚਰ ਦੇਣ ਲਈ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ ਅਤੇ ਇਲਾਜ ਤੋਂ ਬਾਅਦ ਠੀਕ ਹੋ ਸਕਦਾ ਹੈ। ਉਹ ਇਨ੍ਹਾਂ ਵਿੱਚੋਂ ਕਿਸੇ ਇੱਕ ਪੇਸ਼ੇ ਦੀ ਸਥਾਪਨਾ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਵੀ ਪ੍ਰਦਾਨ ਕਰਨਗੇ। ਉਹ ਉਨ੍ਹਾਂ ਨੂੰ ਆਪਣੇ ਵਿਭਾਗ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਿਖਲਾਈਆਂ ਦੇ ਸਾਰੇ ਲਾਭਾਂ ਅਤੇ ਪ੍ਰਕਿਰਿਆ ਨਾਲ ਜਾਣੂ ਕਰਵਾਉਂਦੇ ਹਨ।
Click to Follow Babushahi Facebook page →