ਸੀਪੀਆਈ (ਐਮ) ਲਾਲੜੂ ਬ੍ਰਾਂਚ ਵੱਲੋਂ ਨਵੀਨੀਕਰਨ , ਜਥਾ ਮਾਰਚ ਤੇ ਦਿੱਲੀ ਰੈਲੀ ਸਬੰਧੀ ਵਿਚਾਰਾਂ
ਮਲਕੀਤ ਸਿੰਘ ਮਲਕਪੁਰ
ਲਾਲੜੂ 2 ਮਾਰਚ 2026: ਸੀਪੀਆਈ (ਐਮ) ਲਾਲੜੂ ਬ੍ਰਾਂਚ ਦੀ ਕਾਮਰੇਡ ਲਾਭ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਲ 2026-27 ਦੀ ਮੈਂਬਰਸ਼ਿਪ ਦੇ ਨਵੀਨੀਕਰਨ , ਪੰਜਾਬ ਸੂਬੇ ਵਿਚ ਹੋ ਰਹੇ ਜਥਾ ਮਾਰਚ ਤੇ 24 ਮਾਰਚ ਦੀ ਦਿੱਲੀ ਰੈਲੀ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ । ਅੱਜ ਦੀ ਇਸ ਮੀਟਿੰਗ ਵਿੱਚ ਸੀਪੀਆਈ (ਐਮ) ਜ਼ਿਲ੍ਹਾ ਮੋਹਾਲੀ ਦੇ ਸਕੱਤਰ ਕਾਮਰੇਡ ਚੰਦਰਪਾਲ ਅੱਤਰੀ ਤੇ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਕੌਲ ਸਿੰਘ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਲਾਲੜੂ ਬ੍ਰਾਂਚ ਦੇ ਸਕੱਤਰ ਕਾਮਰੇਡ ਮਨਦੀਪ ਸਿੰਘ ਤੇ ਕਾਮਰੇਡ ਨੰਦ ਕਿਸ਼ੋਰ ਨੇ ਦੱਸਿਆ ਇਸ ਮੀਟਿੰਗ ਵਿੱਚ ਕਰੀਬ -ਕਰੀਬ ਮੈਂਬਰਸ਼ਿਪ ਦਾ ਨਵੀਨੀਕਰਨ ਕਰ ਲਿਆ ਗਿਆ ਹੈ ਜਦਕਿ ਪੰਜਾਬ ਸੂਬੇ ਵਿਚ ਲੋਕ ਪੱਖੀ ਮੰਗਾਂ ਨੂੰ ਲੈ ਕੇ ਤਰਨਾਤਾਰਨ ਦੇ ਪਿੰਡ ਸੁਰ ਸਿੰਘ ਵਾਲਾ ਤੋਂ ਚੱਲ ਰਹੇ ਜਥੇ,ਜਿਸ ਨੇ 14 ਮਾਰਚ ਨੂੰ ਡੇਰਾਬੱਸੀ ਪਹੁੰਚਣਾ ਹੈ ,ਦੇ ਸਵਾਗਤ ਬਾਰੇ ਵੀ ਰਣਨੀਤੀ ਬਣਾਈ ਗਈ । ਉਕਤ ਆਗੂਆਂ ਨੇ ਦੱਸਿਆ ਕਿ ਇਹ ਜਥੇ ਸਾਰੇ ਭਾਰਤ ਵਿੱਚ ਚੱਲ ਰਹੇ ਹਨ ਤੇ ਇਨ੍ਹਾਂ ਜਥਿਆਂ ਦੀ ਸਮਾਪਤੀ 24 ਮਾਰਚ ਨੂੰ ਨਵੀਂ ਦਿੱਲੀ ਵਿਚ ਵਿਸ਼ਾਲ ਰੈਲੀ ਵਜੋਂ ਹੋਵੇਗੀ, ਜਿਸ ਵਿਚ ਵੱਡੀ ਗਿਣਤੀ ਬ੍ਰਾਂਚ ਦੇ ਮੈਂਬਰ ਸ਼ਮੂਲੀਅਤ ਕਰਣਗੇ । ਇਸ ਮੀਟਿੰਗ ਵਿੱਚ ਕਾਮਰੇਡ ਬਲਜੀਤ ਸਿੰਘ , ਕਾਮਰੇਡ ਸੁਰਿੰਦਰ ਸਿੰਘ, ਕਾਮਰੇਡ ਅਵਤਾਰ ਸਿੰਘ ਤੇ ਕਾਮਰੇਡ ਦਰਬਾਰਾ ਸਿੰਘ ਆਦਿ ਹਾਜ਼ਰ ਸਨ ।
Click to Follow Babushahi Facebook page →