ਸੀਵਰੇਜ ਬੋਰਡ ਦੇ ਚੰਡੀਗੜ੍ਹ ਦਫਤਰ ਅੱਗੇ ਕੀਤੀ ਜਾਣ ਵਾਲੀ ਹੜਤਾਲ ਵਿੱਚ ਸ਼ਾਮਿਲ ਹੋਣਗੇ ਫੀਲਡ ਕਾਮੇ
ਅਸ਼ੋਕ ਵਰਮਾ
ਬਠਿੰਡਾ, 2 ਫਰਵਰੀ 2026: ਪੀ.ਡਬਲਿਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜਿਲਾ ਬਠਿੰਡਾ ਦੀ ਮੀਟਿੰਗ ਬਲਰਾਜ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਭੋਡੀਪੁਰਾ, ਜ਼ਿਲ੍ਹਾ ਪ੍ਰਧਾਨ ਬਲਰਾਜ ਮੌੜ,ਜ਼ਿਲ੍ਹਾ ਚੇਅਰਮੈਨ ਹਰਨੇਕ ਸਿੰਘ ਗਹਿਰੀ, ਕਿਸ਼ੋਰ ਚੰਦ ਗਾਜ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਬੁਰਜ ਥਰੋੜ, ਧਰਮ ਸਿੰਘ ਕੋਠਾ ਗੁਰੂ,ਲਖਵੀਰ ਭਾਗੀ ਬਾਂਦਰ, ਸੁਖਚੈਨ ਸਿੰਘ ,ਜਨਰਲ ਸਕੱਤਰ ਦਰਸ਼ਨ ਸ਼ਰਮਾ,ਸਕੱਤਰ ਰਣਜੀਤ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਕਮੇਟੀ ਫੈਸਲੇ ਅਨੁਸਾਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 4 ਫਰਵਰੀ ਨੂੰ ਸੀਵਰੇਜ ਬੋਰਡ ਦਫ਼ਤਰ ਚੰਡੀਗੜ ਵਿੱਖੇ ਕੀਤੀ ਜਾਣ ਵਾਲੀ ਰੋਸ਼ ਰੇੈਲੀ ਦੀ ਸੂਬਾ ਕਮੇਟੀ ਵੱਲੋਂ ਲੱਗੇ ਕੋਟੇ ਅਨੁਸਾਰ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਸ਼ਾਮਲ ਕਰਾਉਣ ਦੀ ਤਿਆਰੀ ਕੀਤੀ ਗਈ।
ਉਹਨਾਂ ਦੱਸਿਆ ਕਿ ਕਿਉਂਕਿ ਸੀਵਰੇਜ ਬੋਰਡ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਟਾਲਿਆ ਜਾ ਰਿਹਾ ਹੈ ਜਿਸ ਵਿੱਚ ਸੀਵਰੇਜ ਬੋਰਡ ਦੇ 2004 ਤੋਂ ਪਹਿਲਾਂ ਭਰਤੀ ਕੀਤੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਕੱਚੇ ਮੁਲਾਜ਼ਮ ਪਿਛਲੇ 15 -20 ਸਾਲਾਂ ਤੋਂ ਲੱਗੇ ਮੁਲਾਜ਼ਮਾਂ ਨੂੰ ਨਿਗੂਣੀਆਂ ਤਨਖਾਹਾਂ ਉਹ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ ਨੂੰ ਰੈਗੂਲਰ ਕਰਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਸਬੰਧੀ ਉੱਚ ਅਧਿਕਾਰੀਆਂ ਨਾਲ ਕਾਫੀ ਵਾਰ ਮੀਟਿੰਗਾਂ ਹੋ ਚੁੱਕੀਆਂ ਅਤੇ ਨਾਲ ਹੀ ਵਿਭਾਗ ਦੇ ਮੰਤਰੀ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਜੋ ਸਬ ਕਮੇਟੀ ਦੇ ਚੇਅਰਮੈਨ ਵੀ ਹਨ ਮੀਟਿੰਗਾਂ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਤੇ ਰੈਗੂਲਰ ਕਰਨ ਸਬੰਧੀ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਫੈਸਲੇ ਹੋਣ ਜਾਣ ਦੇ ਬਾਵਜੂਦ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ।
ਉਹਨਾਂ ਕਿਹਾ ਕਿ ਇਸ ਕਰਕੇ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਚਾਰ ਫਰਵਰੀ ਨੂੰ ਸੀਵਰੇਜ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਖਿਲਾਫ ਸੈਕਟਰ 35 ਏ ਵਿਖੇ ਰੋਸ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਬਠਿੰਡਾ ਤੋਂ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਮੀਟਿੰਗ ਵਿੱਚ ਜਲ ਸਪਲਾਈ ਸੈਨੀਟੇਸ਼ਨ ਵਿੱਚ 6% ਕੋਟੇ ਅਧੀਨ ਪ੍ਮੋਟ ਸਾਥੀਆਂ ਨੂੰ ਰਿਵੱਰਟ ਕੀਤੇ ਜਾਣ ਦੀ ਨਿਖੇਧੀ ਕੀਤੀ ਗਈ ਸੰਘਰਸ਼ ਕਰਨ ਤੇ ਵਿਚਾਰ ਕੀਤਾ ਗਿਆ ਮੀਟਿੰਗ ਵਿੱਚ12 ਫਰਵਰੀ ਦੀ ਕੌਮੀ ਹੜਤਾਲ ਦੀ ਹਮਾਇਤ ਅਤੇ ਤਿਆਰੀ ਕੀਤੀ ਗਈ। ਮੀਟਿੰਗ ਵਿੱਚ ਬਲਜਿੰਦਰ ਸਿੰਘ ,ਪਰਮ ਚੰਦ ਬਠਿੰਡਾ ,ਗੁਰਜੰਟ ਸਿੰਘ ਮਾਨ, ਰਾਮ ਰੱਖਾ ਸਿੰਘ ਜੌੜਕੀਆਂ, ਜਸਪਾਲ ਸਿੰਘ ਰਾਏ ਖਾਨਾ, ਹਰਪ੍ਰੀਤ ਸਿੰਘ, ਗੁਰਭੇਜ ਸਿੰਘ ਭੇਜੀ, ਪੂਰਨ ਸਿੰਘ,ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਨੇ ਭਾਗ ਲਿਆ।