ਗਣਤੰਤਰਤਾ ਦਿਵਸ ਮੌਕੇ ਪ੍ਰੀਵਾਰਕ ਮੈਂਬਰਾਂ ਸਮੇਤ ਖੂਨਦਾਨ ਕਰਨ ਵਾਲ੍ਹੇ ਸਨਮਾਨਿਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 27 ਜਨਵਰੀ ,2026
ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸੰਸਥਾ ਬੀ.ਡੀ.ਸੀ. ਬਲੱਡ ਸੈਂਟਰ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ। ਭਵਨ ਦੇ ਮੁੱਖ ਦੁਆਰ ਤੇ ਕੌਮੀ ਝੰਡੇ ਨੂੰ ਸੰਸਥਾ ਦੇ ਪ੍ਰਧਾਨ ਐਸ.ਕੇ.ਸਰੀਨ ਵਲੋਂ ਲਹਿਰਾਉਣ ਉਪ੍ਰੰਤ ਕੌਮੀ ਗੀਤ ਵਿਚਕਾਰ ਸਲਾਮੀ ਦਿੱਤੀ ਗਈ। ਬੀਤੇ ਸਾਲ ਦੌਰਾਨ ਇੱਕੋ ਖੂਨਦਾਨ ਕੈਂਪ ਵਿੱਚ ਪ੍ਰੀਵਾਰਕ ਮੈਂਬਰਾਂ ਵਲੋਂ ਸਾਂਝੇ ਤੌਰ ਤੇ ਖੂਨਦਾਨ ਕਰਨ ਵਾਲ੍ਹੇ ਦਾਨੀਆਂ ਬਚਿੱਤਰ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਰਾਮ, ਹਰਸ਼ ਗੰਗੜ ਨਿਰਮਲ ਦਾਸ, ਕ੍ਰਿਸ਼ਨ ,ਤੇਜ ਪਾਲ, ਅਮਨਦੀਪ ਕੌਰ, ਤਰਲੋਚਨ ਚੇਚੀ, ਪੁਸ਼ਪ ਚੇਚੀ, ਰੋਹਣੀ ਚੌਧਰੀ, ਪਵਨਜੀਤ, ਕੇਤਨ ਚੌਧਰੀ,ਹਰਦੇਵ ਸਿੰਘ, ਮਨਪ੍ਰੀਤ ਸਿੰਘ,ਅਮਰਜੀਤ ਸਿੰਘ, ਏਕਮਜੋਤ ਸਿੰਘ, ਜਸਵਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਨਰਿੰਦਰ ਸਿੰਘ, ਤਨਬੀਰ ਸਿੰਘ, ਜਸਵਿੰਦਰ ਪਾਲ ਸਹਿਜਲ, ਨਵਨੀਤ ਸਹਿਜਲ, ਬਲਵਿੰਦਰ ਸਿੰਘ, ਸਨਮੀਤ ਸਿੰਘ, ਗੁਰਜੀਤ ਕੌਰ ਕਪੂਰ, ਅਕਾਸ਼ਦੀਪ ਸਿੰਘ ਕਪੂਰ, ਮਨਜੀਤ ਕੌਰ ਨਾਲ ਅਮਰੀਕ ਸਿੰਘ, ਸੁਖਸਿਮਰਨ ਸਿੰਘ, ਗੁਰਮੀਤ ਕੌਰ ਨਾਲ ਮਨਜੀਤ ਸਿੰਘ, ਸਿਮਰਨਜੀਤ ਸਿੰਘ , ਸੁਖਵਿੰਦਰ ਸਿੰਘ, ਕਰਨਦੀਪ ਸਿੰਘ, ਰਮਨਦੀਪ ਸਿੰਘ, ਹਰਪ੍ਰੀਤ ਕੌਰ ਭੱਟੀ ਅਤੇ ਬੀਰਬਲ ਤੱਖੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਐਸ.ਕੇ.ਸਰੀਨ, ਜੇ.ਐਸ.ਗਿੱਦਾ, ਪ੍ਰਵੇਸ਼ ਕੁਮਾਰ, ਸ੍ਰੀਮਤੀ ਸੁਰਿੰਦਰ ਕੌਰ ਤੂਰ, ਰਾਜਿੰਦਰ ਕੌਰ ਗਿੱਦਾ, ਡਾ.ਅਜੇ ਬੱਗਾ, ਨੋਬਲ ਸਰੀਨ, ਯੁਵਰਾਜ ਕਾਲ੍ਹੀਆ, ਨਰਿੰਦਰ ਸਿੰਘ ਭਾਰਟਾ, ਡਾ.ਨਿੱਕੀਤਾ ਪੁਰੀ, ਮੈਨੇਜਰ ਮਨਮੀਤ ਸਿੰਘ, ਰਾਜਿੰਦਰ ਠਾਕੁਰ, ਰਾਜ਼ੀਵ ਭਾਰਦਵਾਜ, ਜਤਿੰਦਰ ਸਿੰਘ, ਗੌਰਵ ਬਾਲੂ, ਮਲਕੀਅਤ ਸਿੰਘ ਸੜੋਆ, ਮੁਕੇਸ਼ ਕਾਹਮਾ, ਹਿਤੇਂਦਰ ਖੰਨਾ, ਸੀਮਾ ਮਿਸ਼ਰਾ, ਅਸ਼ੀਸ਼ ਕੁਮਾਰ, ਅਨੀਤਾ ਕੁਮਾਰੀ, ਪ੍ਰਿਅੰਕਾ ਕੌਸ਼ਲ ,ਨੇਹਾ ਕੌਸ਼ਲ ,ਨਰਿੰਦਰ ਕੁਮਾਰ, ਬੀਨਾ, ਮਨਦੀਪ, ਸੁਨੈਨਾ, ਮੰਦਨਾ, ਖੂਨਦਾਨੀ ਪ੍ਰੀਵਾਰ ਤੇ ਪ੍ਰੇਰਕ ਹਾਜਰ ਸਨ।