ਮੈਡਮ ਸਜਨੀ ਵੱਲੋ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਸੋਨੇ ਅਤੇ ਕਾਂਸੀ ਦੇ ਤਗਮੇਂ ਲਗਵਾਏ ਆਪਣੇ ਨਾਂ...
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 17 ਜਨਵਰੀ 2026:- ਅੱਜ ਦੀ ਦੁਨੀਆਂਦਾਰੀ ਵਿੱਚ ਜ਼ੇਕਰ ਤੁਸੀਂ ਸਭ ਤੋਂ ਵੱਖਰਾ ਦਿੱਸਣਾ ਚਾਉਂਦੇ ਹੋ ਤਾਂ ਅਪਣੇ ਸੌਕ ਨਾ ਮਰਨ ਦਿਉ, ਉਹ ਸੌਕ ਕੋਈ ਵੀ ਹੋ ਸਕਦਾ ਖੇਡਣ ਦਾ, ਗਾਉਣ ਦਾ, ਨੱਚਣ ਦਾ, ਇੱਕ ਵੱਖਰੇ ਸੌਕ ਦੇ ਮਾਲਿਕ ਹਨ ਮੈਡਮ ਸਜਨੀ ਜੀ ਜ਼ੋ ਕਿ ਬਤੌਰ ਸਮਾਜਿਕ ਵਿਗਿਆਨ ਦੇ ਅਧਿਆਪਕ ਸਰਕਾਰੀ ਮਿਡਲ ਸਕੂਲ ਬੱਤਾ ਤੋ ਰਿਟਾਇਰ ਹੋਏ ਹਨ, ਉਹਨਾਂ ਵੱਲੋ ਅਪਣੇ ਕਿੱਤੇ ਦੇ ਨਾਲ ਨਾਲ ਅਪਣੀ ਜ਼ਿੰਦਗੀ ਦਾ ਉਦੇਸ਼ ਹੋਰਨਾਂ ਲਈ ਪ੍ਰੇਣਾ ਸਰੋਤ ਬਣਾਕੇ ਰੱਖਿਆ ਜਿਵੇਂ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣਾ ਤੇ ਬੈਡਮਿੰਟਨ ਵਿੱਚ ਸੋਨ ਤਗ਼ਮਾ ਜਿੱਤਣਾ ਏਸ ਤੋਂ ਬਗ਼ੈਰ 400 ਮੀਟਰ ਦੀ ਦੌੜ ਵਿੱਚ ਚਾਂਦੀ ਦਾ ਤਗ਼ਮਾ ਅਤੇ ਲੌਂਗ ਜੰਪ ਵਿੱਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।
ਹੁਣ ਬੀਤੇ ਸਾਲ 2025 ਵਿੱਚ ਮਾਸਟਰ ਐਥਲੀਟ ਚੰਡੀਗੜ੍ਹ ,ਮਾਸਟਰ ਐਥਲੀਟ ਮਸਤੂਆਣਾ ਸੰਗਰੂਰ ਅਤੇ ਮਾਸਟਰ ਐਥਲੀਟ ਜੇਤੂ ਰਹੇ ਨਾਲ ਹੀ ਸੋਨੇ ਚਾਂਦੀ ਅਤੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ । ਦਸੰਬਰ 2025 ਗਿਆਨ ਜੋਤੀ ਸੰਸਥਾ ਪਟਿਆਲਾ ਅਤੇ ਪੁਆਧੀ ਕਲੱਬ ਮੋਹਾਲੀ ਵੱਲੋਂ 10 ਕਿਲੋਮੀਟਰ ਦੌੜ ਕਰਵਾਈ ਗਈ ਜਿਸ ਵਿੱਚ ਸਜਨੀ ਵੱਲੋ ਤਗਮਾ ਤੇ ਨਗਦ ਰਾਸੀ ਪ੍ਰਾਪਤ ਕੀਤੀ ਗਈ, ਇਸਦੇ ਨਾਲ ਹੀ ਖੇਲੋ ਇੰਡੀਆ ਵਿਚ 20 ਕਿਲੋਮੀਟਰ ਸਾਇਕਲ ਚਲਾ ਕੇ ਉਹਨਾਂ ਨੂੰ ਵਿਸ਼ੇਸ਼ ਮਾਣ ਸਨਮਾਨ ਵੀ ਮਿਲਿਆ ।