ਸਰਕਾਰੀ ਸੜਕ ਉੱਪਰ ਲੱਗੇ ਗੇਟ ਨੂੰ ਹਟਾ ਕੇ ਪ੍ਰਸਾਸਨ ਨੇ ਕੀਤੀ ਆਵਾਜਾਈ ਬਹਾਲ
ਸ਼ੁਭਮ ਕਲੋਨੀ/ਗੋਬਿੰਦ ਨਗਰ ਵਾਸੀਆਂ ਨੇ ਕੀਤਾ ਪ੍ਰਸਾਸ਼ਨ ਦਾ ਧੰਨਵਾਦ
ਰੋਹਿਤ ਗੁਪਤਾ
ਗੁਰਦਾਸਪੁਰ 10 ਜਨਵਰੀ ਸ਼ੁਭਮ ਕਲੋਨੀ ਤੋਂ ਨਬੀਪੁਰ ਕਲਾਨੌਰ ਰੋਡ ਨੂੰ ਜਾਣ ਵਾਲੇ ਰਸਤੇ ਉੱਪਰ ਕੁਝ ਸ਼ੁਭਮ ਕਲੋਨੀ ਵਾਸੀਆਂ ਵੱਲੋਂ ਨਿੱਜੀ ਹਿੱਤਾਂ ਲਈ ਗੇਟ ਲਗਾ ਕੇ ਪੱਕੇ ਤੌਰ ਤੇ ਰਸਤਾ ਬੰਦ ਕਰ ਕਰਕੇ ਗੇਟ ਨੂੰ ਤਾਲਾ ਮਾਰ ਦਿੱਤਾ ਗਿਆ ਸੀ ਜਿਸ ਨਾਲ ਆਮ ਲੋਕਾਂ /ਕਾਲੋਨੀ ਵਾਸੀਆਂ ਨੂੰ ਨਿੱਤ ਦਿਨ ਦੀਆਂ ਜਰੂਰਤਾਂ ਲਈ, ਮੁਲਾਜ਼ਮਾਂ ਨੂੰ ਡਿਊਟੀ ਤੇ ਜਾਣ ਸਮੇਂ, ਸਕੂਲ/ਕਾਲਜ ਜਾਣ ਵਾਲੇ ਵਿਦਿਆਰਥੀਆਂ, ਬਜ਼ੁਰਗਾਂ ਨੂੰ ਦਵਾ ਦਾਰੂ ਦਿਵਾਉਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਸ਼ੁਭਮ ਕਲੋਨੀ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਰਸਤੇ ਉੱਪਰ ਲਗਾਏ ਗੇਟ ਨੂੰ ਹਟਾ ਕੇ ਆਵਾਜਾਈ ਬਹਾਲ ਕਰਨ ਲਈ ਲਿਖ਼ਤੀ ਬੇਨਤੀ ਕੀਤੀ ਸੀ। ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਅਦਿੱਤਯ ਜੀ ਨੇ ਅਧਿਕਾਰੀਆਂ ਨੂੰ ਮੋਕੇ ਤੇ ਗੇਟ ਹਟਾਉਣ ਦੇ ਆਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਅਧਿਕਾਰੀ ਸ੍ਰੀ ਅਸ਼ੋਕ ਕੁਮਾਰ ਕਾਰਜ ਸਾਧਕ ਅਫਸਰ ਵੱਲੋਂ ਨਿਯਮਾਂ ਅਨੁਸਾਰ ਮੋਕੇ ਤੇ ਜਾ ਕੇ ਗੇਟ ਨੂੰ ਰਸਤੇ ਤੋਂ ਹਟਾ ਕੇ ਆਵਾਜਾਈ ਬਹਾਲ ਕਰ ਦਿੱਤੀ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੁਭਮ ਕਲੋਨੀ ਵਾਸੀਆਂ ਕੁਲਦੀਪ ਸਿੰਘ ਪੁਰੋਵਾਲ, ਅਜੀਤ ਸਿੰਘ, ਬਲਦੇਵ ਰਾਜ, ਰਾਜੇਸ਼ ਕੁਮਾਰ, ਦਰਸ਼ਨ ਲਾਲ ਅਤੇ ਤਰਸੇਮ ਲਾਲ ਨੇ ਕਿਹਾ ਇਸ ਰਸਤੇ ਨੂੰ ਨਜਾਇਜ ਤੌਰ ਤੇ ਬੰਦ ਕੀਤਾ ਗਿਆ ਸੀ ਜਦ ਕਿ ਇਹ ਰਸਤਾ ਕਲੋਨੀ ਦੇ ਨਕਸ਼ੇ ਵਿੱਚ ਵੀ ਹੈ ਅਤੇ ਸਰਕਾਰੀ ਖ਼ਰਚ ਨਾਲ ਰੋਡ ਬਣਿਆ ਹੋਇਆ ਹੈ। ਇਹ ਰਸਤਾ ਦੋ ਕਾਲੋਨੀਆਂ ਨੂੰ ਵੀ ਜੋੜਦਾ ਹੈ। ਆਗੂਆਂ ਦਸਿਆ ਕਿ ਕਿਸੇ ਨਾਗਰਿਕ ਦਾ ਰਾਹ ਰੋਕਣਾ ਕਾਨੂੰਨ ਮੁਤਾਬਿਕ ਜੁਰਮ ਹੈ।ਸ਼ੁਭਮ ਕਲੋਨੀ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ,ਨਗਰ ਕੌਂਸਲ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਰਸਤੇ ਦੇ ਬਹਾਲ ਹੋਣ ਨਾਲ ਲਗਦੀ ਗੋਬਿੰਦ ਨਗਰ ਵਾਸੀਆਂ ਨੇ ਵੀ ਖ਼ੁਸ਼ੀ ਜਾਹਰ ਕੀਤੀ ।ਇਸ ਮੌਕੇ ਤੇ ਵਰਿੰਦਰ ਸਿੰਘ,ਅਨਿਲ ਕੁਮਾਰ ਲਾਹੌਰੀਆ, ਕਰਤਾਰ ਸਿੰਘ, ਰਾਜੇਸ਼ ਕੁਮਾਰ, ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ।