ਅਧਿਆਪਕਾਂ ਦੀਆਂ ਤਰੱਕੀਆਂ ਲਈ ਡੀਟੀਐਫ ਪੰਜਾਬ ਦੇ ਵਫਦ ਵੱਲੋਂ ਡੀਐਸਈ ਨੂੰ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ,30 ਦਸੰਬਰ 2025: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਇੱਕ ਵਫਦ ਸਿੱਖਿਆ ਵਿਭਾਗ ਦੇ ਡੀ ਐੱਸ ਈ (ਸੈਕੰਡਰੀ) ਨੂੰ ਮਿਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੁਆਣਾ ਅਤੇ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਦੱਸਿਆ ਕਿ ਅਧਿਆਪਕਾਂ ਦੇ ਲਟਕ ਰਹੇ ਮੰਗਾਂ ਮਸਲਿਆਂ ਨੂੰ ਲੈ ਕੇ ਅੱਜ ਡੀ ਟੀ ਐਫ਼ ਦਾ ਇੱਕ ਵਫਦ ਡੀ ਐੱਸ ਈ (ਸੈਕੰਡਰੀ) ਨੂੰ ਮਿਲਿਆ ।ਇਸ ਮੀਟਿੰਗ ਵਿੱਚ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿੱਚ ਪ੍ਰੋਮੋਟ ਹੋਏ ਅਧਿਆਪਕਾਂ ਨੂੰ ਸਟੇਸ਼ਨ ਚੋਇਸ ਕਰਵਾਉਣ, ਚੋਣ ਡਿਊਟੀ ਦੌਰਾਨ ਜਾਣ ਗਵਾ ਚੁੱਕੇ ਜਸਕਰਨ ਸਿੰਘ ਅਤੇ ਉਸਦੀ ਪਤਨੀ ਨੂੰ 2-2 ਕਰੋੜ ਮੁਆਵਜ਼ਾ ਦੇਣ, ਪ੍ਰਾਇਮਰੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ, ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਪ੍ਰੋਮੋਸ਼ਨਾਂ, ਮੈਡੀਕਲ ਬਿੱਲਾਂ ਦੀ ਅਦਾਇਗੀ,1250 ਅਧਿਆਪਕਾਂ ਤੇ ਥੋਪੇ ਬ੍ਰਿਜ਼ ਕੋਰਸ, ਸੰਗਰੂਰ ਵਿੱਚ ਰੱਦ ਹੋਈ ਐਫ਼ ਆਈ ਆਰ,ਅਤੇ ਆਦਰਸ਼ ਸਕੂਲ ਚਾਉਕੇ ਦੇ ਮਸਲਿਆਂ ਤੇ ਵਿਚਾਰ ਕੀਤਾ ਗਿਆ |
ਉਹਨਾਂ ਦੱਸਿਆ ਕਿ ਉਪਰੋਕਤ ਮਸਲਿਆਂ ਤੇ ਡੀ ਐੱਸ ਈ ਸੈਕੰਡਰੀ ਨੇ ਗੱਲ ਕਰਦਿਆਂ ਕਿਹਾ ਕਿ ਅਗਲੇ ਹਫਤੇ ਪ੍ਰਾਇਮਰੀ ਤੋਂ ਮਾਸਟਰ ਕਾਡਰ ਚ ਪ੍ਰੋਮੋਟ ਹੋਏ ਅਧਿਆਪਕਾਂ ਨੂੰ ਸਟੇਸ਼ਨ ਦੇ ਦਿੱਤੇ ਜਾਣਗੇ, ਜਸਕਰਨ ਸਿੰਘ ਅਤੇ ਉਸਦੀ ਪਤਨੀ ਦੇ ਮਸਲੇ ਤੇ ਸਰਕਾਰ ਨੂੰ ਮੁਆਵਜ਼ੇ ਦੀ ਸਿਫਾਰਸ ਕੀਤੀ ਜਾਵੇਗੀ, ਪ੍ਰੋਮੋਸ਼ਨਾਂ ਦੇ ਮਸਲੇ ਤੇ ਉਹਨਾਂ ਕਿਹਾ ਕਿ ਪ੍ਰਿੰਸੀਪਲ ਦੀਆਂ ਪ੍ਰੋਮੋਸ਼ਨਾਂ ਛੇਤੀ ਕੀਤੀਆਂ ਜਾ ਰਹੀਆਂ ਹਨ ਅਤੇ ਬਾਕੀ ਕਾਡਰ ਦੀਆਂ ਪ੍ਰੋਮੋਸ਼ਨਾਂ ਵੀ ਛੇਤੀ ਕੀਤੀਆਂ ਜਾਣਗੀਆਂ, ਬ੍ਰਿਜ਼ ਕੋਰਸ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਇਸ ਬਾਰੇ ਉਹ ਡਾਇਰੈਕਟਰ ਐੱਸ ਸੀ ਈ ਆਰ ਟੀ ਨਾਲ ਗੱਲ ਕਰਕੇ ਕੋਈ ਸਾਰਥਿਕ ਹੱਲ ਕੱਢਣਗੇ ,ਸੰਗਰੂਰ ਦੇ ਅਧਿਆਪਕਾਂ ਤੇ ਰੱਦ ਹੋਈ ਐਫ਼ ਆਈ ਆਰ ਦਾ ਨਬੇੜਾ ਛੇਤੀ ਕਰਨ, ਆਦਰਸ਼ ਸਕੂਲ ਚਾਉਕੇ ਦਾ ਮਸਲਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ|
ਇਸ ਮੌਕੇ 1250 ਪ੍ਰਾਇਮਰੀ ਅਧਿਆਪਕਾਂ ਤੇ ਥੋਪੇ ਬ੍ਰਿਜ਼ ਕੋਰਸ ਦੇ ਮਸਲੇ ਤੇ ਐੱਸ ਸੀ ਈ ਆਰ ਟੀ ਡਾਇਰੈਕਟਰ ਨੂੰ ਵੀ ਮਿਲਿਆ ਗਿਆ ।ਉਹਨਾਂ ਇਸ ਮਸਲੇ ਤੇ ਕਿਹਾ ਕਿ ਅਸੀ ਇਸ ਕੋਰਸ ਨੂੰ ਡਾਇਟ੍ਸ ਰਾਹੀਂ ਕਰਵਾਉਣ ਤੇ ਵਿਚਾਰ ਕਰ ਰਹੇ ਹੈ |ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਰਾਜਵਿੰਦਰ ਸਿੰਘ ਬੈਹਣੀਵਾਲ ,ਕੁਲਵਿੰਦਰ ਸਿੰਘ, ਗੁਰਪ੍ਰੀਤ ਖੇਮੁਆਣਾ, ਵਿਕਾਸ ਰਾਮਪੁਰਾ, ਤਰਵਿੰਦਰ ਸਿੰਘ, ਗੁਰਬਚਨ ਸਿੰਘ, ਵਰਿੰਦਰ ਬਰਾੜ, ਕਰਨਪਾਲ ਸਿੰਘ,ਗੁਰਜਿੰਦਰ ਫਤਹਿਗੜ ਸਾਹਿਬ,ਕੁਲਦੀਪ ਸਿੰਘ ਘਣੀਆਂ ਆਗੂ ਹਾਜ਼ਰ ਸਨ |