ਲੁਧਿਆਣਾ ਪੁਲਿਸ ਦੀ ਮੁਸਤੈਦੀ: ਬਲਾਤਕਾਰ ਦੇ ਦੋਸ਼ੀ ਨੂੰ FIR ਦਰਜ ਹੋਣ ਦੇ 24 ਘੰਟਿਆਂ ਅੰਦਰ ਕੀਤਾ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 25 ਦਸੰਬਰ 2025- ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ IPS/ ਅਤੇ ਜਸਕਿਰਨਜੀਤ ਸਿੰਘ ਤੇਜਾ PPS/ ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ) ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹਿਰ ਨੂੰ ਕਰਾਇਮ-ਫ੍ਰੀ ਬਣਾਉਣ ਦੀ ਚਲਾਈ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਬਲਾਤਕਾਰ ਦੇ ਦੋਸ਼ੀ ਨੂੰ ਮੁਕੱਦਮਾ ਦਰਜ ਹੋਣ ਦੇ 24 ਘੰਟਿਆਂ ਅੰਦਰ ਗ੍ਰਿਫਤਾਰ ਕੀਤਾ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਰਨਵੀਰ ਸਿੰਘ PPS/ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਅਤੇ ਹਰਜਿੰਦਰ ਸਿੰਘ PPS/ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਨੇ ਦੱਸਿਆ ਕਿ ਇੰਸਪੈਕਟਰ ਜਗਦੇਵ ਸਿੰਘ ਮੁੱਖ ਅਫਸਰ ਥਾਣਾ ਸਦਰ ਲੁਧਿਆਣਾ ਅਧੀਨ ਏ.ਐਸ.ਆਈ ਧਰਮਿੰਦਰ ਸਿੰਘ ਇੰਚਾਰਜ ਚੌਂਕੀ ਬਸੰਤ ਐਵੀਨਿਊ ਲੁਧਿਆਣਾ ਪਾਸ ਪੀੜਤਾ ਨੇ ਵਿਆਹ ਦਾ ਝਾਂਸਾ ਦੇ ਕੇ ਜਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਦਿੱਤੀ ਦਰਖ਼ਾਸਤ ਪਰ ਏ.ਐਸ.ਆਈ ਧਰਮਿੰਦਰ ਸਿੰਘ ਨੇ ਪੜਤਾਲ ਕਰਨ ਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਜਗਜੀਤ ਸਿੰਘ ਵਾਸੀ ਸੂਆ ਰੋਡ, ਲੁਧਿਆਣਾ ਦੇ ਬਰਖਿਲਾਫ ਥਾਣਾ ਸਦਰ ਲੁਧਿਆਣਾ ਵਿੱਚ ਮੁਕੱਦਮਾ ਨੰਬਰ 305 ਮਿਤੀ 23-12-2025 ਅਧੀਨ ਧਾਰਾ 69-BNS ਤਹਿਤ ਦਰਜ ਰਜਿਸਟਰ ਕੀਤਾ ਸੀ।ਜਿਸ ਵਿੱਚ ਦੋਸ਼ੀ ਨੂੰ ਮੁਕੱਦਮਾ ਦਰਜ ਹੋਣ ਤੋਂ 24 ਘੰਟਿਆਂ ਦੇ ਅੰਦਰ ਮਿਤੀ 24-12-2025 ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।