ਇੱਕ ਸਾਲ ਵਿੱਚ ਇੱਕੋ ਵਿਅਕਤੀ ਦੇ ਚਾਰ ਦੁਪਹੀਆ ਵਾਹਨ ਹੋਏ ਚੋਰੀ
ਅਜੇ ਤੱਕ ਕੋਈ ਰਿਕਵਰੀ ਨਹੀਂ। ਸੁਲਤਾਨਪੁਰ ਲੋਧੀ 'ਚ ਲੁੱਟਾ, ਖੋਹਾਂ, ਚੋਰੀਆਂ ਦਾ ਹੋਇਆ ਬੋਲਬਾਲਾ...*
ਘਟਨਾਵਾਂ ਸੀਸੀ ਟੀਵੀ ਚ ਕੈਦ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 20 ਦਸੰਬਰ 2025 ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਚੋਰੀਆਂ ਲਗਾਤਾਰ ਜਾਰੀ ਹਨ। ਇੱਕ ਵਿਅਕਤੀ ਨੇ ਦੱਸਿਆ ਕਿ ਹੁਣ ਤੱਕ ਉਸਦੇ ਚਾਰ ਮੋਟਰਸਾਈਕਲ ਚੋਰੀ ਹੋ ਗਏ ਹਨ। ਪੀੜਤ ਨੇ ਦੱਸਿਆ ਕਿ ਉਸਨੇ ਪੁਲਿਸ ਨੂੰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਦੱਸਿਆ ਕਿ ਪਹਿਲਾਂ ਮੇਰਾ ਮੋਟਰਸਾਈਕਲ ਐਚ ਐਫ ਡੀਲੈਕਸ ਪੀਬੀ 41 ਡੀ 6158 ਚੋਰੀ ਹੋਇਆ ਸੀ ਉਸ ਤੋਂ ਬਾਅਦ ਮੈਂ ਸਪਲੈਂਡਰ ਮੋਟਰਸਾਈਕਲ ਲਿਆ ਪੀਬੀ09 ਏਡੀ 0649 ਉਹ ਵੀ ਚੋਰੀ ਹੋ ਗਿਆ। ਉਸ ਨੇ ਦੱਸਿਆ ਕਿ ਮੈਂ ਫਿਰ ਐਚ ਐਫ ਡੀਲੈਕਸ ਪੀਬੀ09 ਏਡੀ 0649 ਖਰੀਦਿਆ ਉਹ ਵੀ ਚੋਰੀ ਹੋ ਗਿਆ। ਉਸ ਨੇ ਦੱਸਿਆ ਕਿ ਪੀਬੀ 41 ਡੀ 8049 ਐਕਟੀਵਾ ਵੀ ਚੋਰੀ ਹੋ ਗਈ ।
ਪੀੜਤ ਨੇ ਕਿਹਾ, "ਅਸੀਂ ਬਹੁਤ ਦੁਖੀ ਹਾਂ ਕਿ ਮੇਰੇ ਚਾਰ ਮੋਟਰਸਾਈਕਲ ਚੋਰੀ ਹੋ ਗਏ ਹਨ। ਸੁਲਤਾਨਪੁਰ ਲੋਧੀ ਪੁਲਿਸ ਬਿਲਕੁਲ ਕੁਝ ਨਹੀਂ ਕਰ ਰਹੀ। ਉਹ ਦਿਨ-ਰਾਤ ਇਲਾਕੇ ਵਿੱਚ ਗਸ਼ਤ ਕਰਨ ਦਾ ਦਾਅਵਾ ਕਰਦੇ ਹਨ, ਪਰ ਇਸਦਾ ਕੋਈ ਫਾਇਦਾ ਨਹੀਂ ਹੁੰਦਾ।"
*ਪੀੜਤਾਂ ਦੀਆਂ ਮੰਗਾਂ:*
- ਪੁਲਿਸ ਨੂੰ ਜਲਦੀ ਤੋਂ ਜਲਦੀ ਚੋਰੀਆਂ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ।- ਚੋਰੀ ਹੋਏ ਮੋਟਰਸਾਈਕਲ ਬਰਾਮਦ ਕੀਤੇ ਜਾਣੇ ਚਾਹੀਦੇ ਹਨ।
- ਪੁਲਿਸ ਨੂੰ ਗਸ਼ਤ ਵਧਾਉਣੀ ਚਾਹੀਦੀ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਵਿੱਚ ਸੁਧਾਰ ਕਰਨਾ ਚਾਹੀਦਾ ਹੈ।
ਹੁਣ ਇਹ ਦੇਖਣਾ ਬਾਕੀ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ ਅਤੇ ਕੀ ਪੀੜਤ ਨੂੰ ਇਨਸਾਫ ਮਿਲਦਾ ਹੈ।