350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹਾ ਮੈਦਾਨ ਵਿਖੇ 23 ਤੋਂ 25 ਨਵੰਬਰ ਤੱਕ ਦੇ ਵਿਸ਼ਾਲ ਸਮਾਗਮਾਂ ਵਿੱਚ ਹਰਮੀਤ ਸਿੰਘ ਕਾਲਕਾ ਵੱਲੋਂ ਸੰਗਤਾਂ ਨੂੰ ਸਦਭਾਵਨਾ ਭਰੀ ਅਪੀਲ
ਨਵੀਂ ਦਿੱਲੀ 22 ਨਵੰਬਰ, 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਪਰਿਵਾਰਾਂ ਸਮੇਤ ਇੱਕ ਮਹੱਤਵਪੂਰਨ ਅਪੀਲ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦੇ 350ਵੇਂ ਯਾਦਗਾਰੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹਾ ਮੈਦਾਨ ਵਿਖੇ 23,24 ਅਤੇ 25 ਨਵੰਬਰ ਨੂੰ ਕਰਵਾਏ ਜਾ ਰਹੇ ਇਤਿਹਾਸਕ ਸਮਾਗਮਾਂ ਵਿੱਚ ਸਮੂਲੀਅਤ ਕਰਨ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਸਮਾਗਮਾਂ ਦੌਰਾਨ ਸੰਗਤ ਦੇ ਦਰਸ਼ਨ ਪ੍ਰਾਪਤ ਕਰਨਾ ਉਨਾਂ ਲਈ ਬੜੀ ਖੁਸ਼ਕਿਸਮਤੀ ਅਤੇ ਗੌਰਵ ਦੀ ਗੱਲ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਸਾਡੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਅਮਰ ਸ਼ਹੀਦੀ ਨੂੰ ਅਪਣਾਉਣ ਵਾਲੇ ਮਹਾਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਅਦੁੱਤੀ ਬਲੀਦਾਨ ਕਥਾ ਨੂੰ ਯਾਦ ਕਰਦਿਆਂ ਇਹ ਪ੍ਰੋਗਰਾਮ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਧਰਮ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਗੁਰੂ ਸਾਹਿਬਾਨ ਦੇ ਅਪਾਰ ਯੋਗਦਾਨ ਨਾਲ ਰੂਬਰੂ ਕਰਵਾਉਣ ਦਾ ਸੁਨਹਿਰਾ ਮੌਕਾ ਦਿੰਦੇ ਹਨ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਇਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਕੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰੱਖਿਆਕਾਰੀ ਸ਼ਹਾਦਤ ਨੂੰ ਸਿਰ ਨਿਵਾ ਕੇ ਯਾਦ ਕਰੀਏ।"
ਉਨ੍ਹਾਂ ਨੇ ਅਗੇ ਕਿਹਾ ਕਿ ਲਾਲ ਕਿਲ੍ਹਾ ਮੈਦਾਨ ਵਿੱਚ ਹੋ ਰਹੇ ਇਹ ਸਮਾਗਮ ਧਰਮ ਲਈ ਪ੍ਰਾਣਾਂ ਦੀ ਕੁਰਬਾਨੀ ਦੇਣ ਵਾਲੇ ਗੁਰੂ ਸਾਹਿਬਾਨ ਦੀ ਸ਼ਹਾਦਤ ਨੂੰ ਸੰਸਾਰ ਅੱਗੇ ਪ੍ਰਤਾਖ ਕਰਕੇ ਸਿੱਖ ਕੌਮ ਦੀ ਬਹਾਦੂਰੀ ਅਤੇ ਆਤਮਬਲ ਦਾ ਪ੍ਰਤੀਕ ਬਣਣਗੇ। ਕਾਲਕਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਗੁਰਬਾਣੀ, ਗਿਆਨ, ਇਤਿਹਾਸ ਅਤੇ ਸ਼ਰਧਾ ਦੇ ਇਸ ਵਿਸ਼ਾਲ ਸਮਾਗਮਾਂ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਰਧਾ ਭੇਟ ਕਰੀਏ।