ਕਾਰਪੇਂਟਰ ਦੀ ਮੌਤ ਦਾ ਮਾਮਲਾ! ਪਰਿਵਾਰ ਨੇ ਲਾਈ ਇਨਸਾਫ਼ ਦੀ ਗੁਹਾਰ
ਰੋਹਿਤ ਗੁਪਤਾ
ਗੁਰਦਾਸਪੁਰ 11 ਨਵੰਬਰ
ਜਿਲਾ ਗੁਰਦਾਸਪੁਰ ਦੇ ਇਤਿਹਾਸਕ ਪਿੰਡ ਧਿਆਨਪੁਰ ਦੇ ਰਹਿਣ ਵਾਲੇ 48 ਵਰਿਆਂ ਦੇ ਕਾਰਪੇਂਟਰ ਰਮੇਸ਼ ਕੁਮਾਰ ਦੀ 25 ਅਕਤੂਬਰ ਨੂੰ ਮੌਤ ਹੋ ਗਈ ਸੀ। ਬਾਅਦ ਵਿੱਚ ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਸੀ ਕਿ ਰਮੇਸ਼ ਕੁਮਾਰ ਦੀ ਮੌਤ ਮਾਰਕਟਾਈ ਦੇ ਕਾਰਨ ਲੱਗੀਆਂ ਗੰਭੀਰ ਸੱਟਾਂ ਕਾਰਨ ਹੋਈ ਹੈ। ਜਿਸ ਤੋਂ ਬਾਅਦ ਸਬੰਧਤ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਮਾਮਲੇ ਵਿੱਚ ਕਾਰਵਾਈ ਨਹੀਂ ਕਰ ਰਹੀ ਅਤੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ।
ਜਾਣਕਾਰੀ ਦਿੰਦਿਆਂ ਮਿ੍ਤਕ ਬੱਚਿਆਂ ਨੇ ਪਤਨੀ ਨੇ ਦੱਸਿਆ ਬੀਤੀ 18 ਅਕਤੂਬਰ ਨੂੰ ਪਿੰਡ ਦਾ ਹੀ ਨੌਜਵਾਨ ਜੋ ਕਿ ਕਾਰਪੇਂਟਰ ਦਾ ਕੰਮ ਕਰਦਾ ਹੈ ਮੇਰੇ ਪਤੀ ਰਮੇਸ਼ ਕੁਮਾਰ ਨੂੰ ਘਰੋਂ ਨਾਲ ਲੈਕੇ ਗਿਆ ਸੀ ਅਤੇ ਸ਼ਾਮ ਨੂੰ ਘਰ ਨਹੀਂ ਪਹੁੰਚਿਆ। ਉਨਾਂ ਕਿ ਬੀਤੀ ਸ਼ਾਮ ਪਤਾ ਚੱਲਿਆ ਉਸਦਾ ਦਾ ਪਤੀ ਗੰਭੀਰ ਹਾਲਤ ਚ ਪਿੰਡ ਬਾਹਰਵਾਰ ਪਿਆ ਹੋਇਆ ਹੈ। ਉਨਾਂ ਜਦੋਂ ਰਮੇਸ਼ ਕੁਮਾਰ ਨੂੰ ਘਰ ਲਿਆਂਦਾ ਤਾਂ ਉਹ ਕਾਫੀ ਜ਼ਖ਼ਮੀ ਹਾਲਤ ਵਿੱਚ ਸੀ ਤੇ ਆਸ ਪਾਸ ਦੇ ਲੋਕ ਦੀ ਮਦਦ ਨਾਲ ਰਮੇਸ਼ ਕੁਮਾਰ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਜਦੋਂ 19 ਅਕਤੂਬਰ ਨੂੰ ਮਿ੍ਤਕ ਰਮੇਸ ਕੁਮਾਰ ਜਾਗ ਖੁੱਲ੍ਹੀ ਤਾਂ ਉਸ ਨੇ ਖ਼ੂਨ ਦੀਆਂ ਉਲਟੀਆ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਪਰਿਵਾਰ ਵੱਲੋਂ ਸਹਿਮ ਭਰੇ ਮਾਹੌਲ ਚ ਰਮੇਸ ਕੁਮਾਰ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭਰਤੀ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਨੇ ਦੱਸਿਆ ਕਿ ਇਲਾਜ ਦੌਰਾਨ ਡਾਕਟਰਾਂ ਵੱਲੋਂ ਕੀਤੇ ਗਏ ਚੈੱਕਅਪ ਅਤੇ ਪੋਸਟਮਾਰਟਮ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਮਿ੍ਤਕ ਰਮੇਸ ਕੁਮਾਰ ਦੀ ਮੌਤ ਮਾਰਕੁਟਾਈ ਕਾਰਨ ਹੋਈ ਹੈ।ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਨੇ ਕੁਝ ਪੈਸਿਆਂ ਦੇ ਲੈਣ ਦੇਣ ਦੇ ਚਲਦੇ ਰਮੇਸ਼ ਕੁਮਾਰ ਨੂੰ ਪਹਿਲਾ ਸ਼ਰਾਬ ਪਲਾਈ ਤੇ ਫਿਰ ਮਾਰਕਟਾਈ ਕੀਤੀ ਮਿ੍ਤਕ ਦੀ ਪਤਨੀ ਦੱਸਿਆ ਇਸ ਮਾਮਲੇ ਨੂੰ ਲੈਕੇ ਉਨ੍ਹਾਂ ਵੱਲੋਂ ਪੁਲੀਸ ਥਾਣਾ ਕੋਟਲੀ ਸੂਰਤ ਮੱਲ੍ਹੀ ਚ ਲਿਖਤੀ ਤੌਰ ਤੇ ਇਤਲਾਹ ਕੀਤੀ ਗਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹਿ ਕੇ ਮਾਮਲੇ ਨੂੰ ਲਮਕਾਇਆ ਜਾ ਰਿਹਾ ਹੈ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਪੋਸਟਮਾਰਟਮ ਰਿਪੋਰਟ ਨੂੰ ਵੀ ਅਣਗੋਲਿਆ ਕੀਤਾ ਜਾ ਰਿਹਾ । ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਇੰਨਸਾਫ ਦੀ ਗੁਹਾਰ ਲਗਾਈ।