ਕਪੂਰੀ ਸਕੂਲ ਦੇ ਵਿਦਿਆਰਥੀਆਂ ਨੇ ਮਨਾਈ ਗਰੀਨ ਦੀ ਦੀਵਾਲੀ - ਜਗਜੀਤ ਸਿੰਘ ਵਾਲੀਆ
ਅਧਿਆਪਕ ਹਰਪ੍ਰੀਤ ਉੱਪਲ ਤੇ ਮੈਡਮ ਸਤਵਿੰਦਰ ਕੌਰ ਨੇ ਇਸ ਦਿਨ ਨੂੰ ਵਾਤਾਵਰਨ ਮਿੱਤਰ ਵਜੋਂ ਮਨਾਉਣ ਦਾ ਕਰਵਾਇਆ ਪ੍ਰਣ
ਗੁਰਪ੍ਰੀਤ ਸਿੰਘ ਜਖਵਾਲੀ।
ਦੇਵੀਗੜ੍ਹ 21 ਅਕਤੂਬਰ 2025:-
ਸਰਕਾਰੀ ਪ੍ਰਾਇਮਰੀ ਸਕੂਲ ਕਪੂਰੀ ਬਲਾਕ ਦੇਵੀਗੜ੍ਹ ਵਿਖੇ ਸਕੂਲ ਮੁਖੀ ਜਗਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਬੱਚਿਆਂ ਨੇ ਗ੍ਰੀਨ ਦੀਵਾਲੀ ਮਨਾਈ। ਸਕੂਲੀ ਵਿਦਿਆਰਥੀਆਂ ਨੇ ਆਪਣੇ ਕਮਰਿਆਂ ਨੂੰ ਰੰਗ - ਬਰੰਗੀ ਰੰਗੋਲੀ,ਪੇਪਰ ਆਰਟ ਐਂਡ ਕਰਾਫਟ ਨਾਲ ਖੂਬ ਸੋਹਣਾ ਸਜਾਇਆ। ਸਕੂਲ ਅਧਿਆਪਕ ਹਰਪ੍ਰੀਤ ਸਿੰਘ ਉੱਪਲ ਅਤੇ ਮੈਡਮ ਸਤਵਿੰਦਰ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਹੈ ਇਸ ਦਿਨ ਨੂੰ ਵਾਤਾਵਰਨ ਮਿੱਤਰ ਵਜੋਂ ਮਨਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਰਹਿਤ ਕਰ ਸਕੀਏ। ਇਸ ਸਮੇ ਐਸ.ਐਮ.ਸੀ ਕਮੇਟੀ ਮੈਂਬਰ ਆਂਗਨਵਾੜੀ ਵਰਕਰ ਅਤੇ ਮਿਡ ਡੇਅ ਮੀਲ ਵਰਕਰ ਵੀ ਮੌਜੂਦ ਰਹੇ।