Big Breaking: ਸਾਬਕਾ DGP ਤੇ ਪਤਨੀ (Ex ਮੰਤਰੀ) ਵਿਰੁੱਧ FIR ਦਰਜ, ਪੜ੍ਹੋ ਵੇਰਵਾ
ਬਾਬੂਸ਼ਾਹੀ ਨੈਟਵਰਕ
ਪੰਚਕੁਲਾ, 21 ਅਕਤੂਬਰ, 2025: ਪੰਜਾਬ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਤੇ ਉਹਨਾਂ ਦੀ ਧਰਮ ਪਤਨੀ ਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਖਿਲਾਫ ਪੰਚਕੁਲਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ। ਇਹ ਐਫ ਆਈ ਆਰ ਉਹਨਾਂ ਦੇ ਪੁੱਤਰ ਵੱਲੋਂ ਇਕ ਵੀਡੀਓ ਪੋਸਟ ਕਰਕੇ ਉਸਦੀ ਪਤਨੀ ਦੇ ਮੁਸਤਫਾ ਨਾਲ ਨਜਾਇਜ਼ ਸੰਬੰਧ ਹੋਣ ਦੇ ਲਗਾਏ ਦੋਸ਼ਾਂ ਮਗਰੋਂ ਮਾਲੇਰਕੋਟਲਾ ਵਾਸੀ ਸ਼ਮਸ਼ੂਦੀਨ ਚੌਧਰੀ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਹੋਈ ਹੈ। ਲੜਕੇ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਐਫ ਆਈ ਆਰ ਵਿਚ ਮ੍ਰਿਤਕ ਦੀ ਪਤਨੀ ਤੇ ਭੈਣ ਦੇ ਨਾਂ ਵੀ ਸ਼ਾਮਲ ਹਨ।
ਪੜ੍ਹੋ ਐਫ ਆਈ ਆਰ ਦੀ ਕਾਪੀ, ਲਿੰਕ ਕਲਿੱਕ ਕਰੋ: https://drive.google.com/file/d/1LbDVqwYcryvQeivvg-R-KRsfXbE7JA6Q/view?usp=sharing
