ਭਿਆਨਕ ਸੜਕ ਦੁਰਘਟਨਾ : ਗਰਭਵਤੀ ਔਰਤ ਤੇ ਤਿੰਨ ਸਾਲਾਂ ਬੱਚੀ ਦੀ ਹੋਈ ਦਰਦਨਾਕ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ , 21ਅਕਤੂਬਰ 2025 :
ਗੁਰਦਾਸਪੁਰ ਦੇ ਦੋਰਾਂਗਲਾ ਰੋਡ ਤੇ ਪਿੰਡ ਹੱਲਾ ਤੋਂ ਬਰਨਾਲਾ ਨੂੰ ਜਾਂਦੀ ਲਿੰਕ ਰੋਡ ਤੇ ਇੱਕ ਭਿਆਨਕ ਸੜਕ ਦੁਰਘਟਨਾ ਦੌਰਾਨ ਇਹ ਗਰਭਵਤੀ ਮਹਿਲਾ, ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਅਤੇ ਤਿੰਨ ਸਾਲਾ ਬੱਚੀ ਦੀ ਮੌਤ ਹੋਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗਰਭਵਤੀ ਔਰਤ ਕਾਜਲ ਆਪਣੇ ਜੀਜੇ ਮਨੂ ਮਸੀਹ ਬਾਸੀ ਬਥਵਾਲਾ ਨਾਲ ਅਤੇ ਤਿੰਨ ਸਾਲਾਂ ਬੱਚੀ ਪ੍ਰਿੰਸੀ ਨਾਲ ਮੋਟਰਸਾਈਕਲ ਤੇ ਜਾ ਰਹੀ ਸੀ ਕਿ ਇੱਕ ਟਰੱਕ ਦੀ ਚਪੇਟ ਵਿੱਚ ਆ ਗਏ । ਦੁਰਘਟਨਾ ਇਨੀ ਭਿਆਨਕ ਸੀ ਕਿ ਟਰੱਕ ਦਾ ਟਾਇਰ ਗਰਭਵਤੀ ਔਰਤ ਕਾਜਲ ਦੇ ਅਤੇ ਬੱਚੀ ਦੇ ਉੱਪਰੋਂ ਨਿਕਲ ਗਿਆ ਜਿਸ ਕਾਰਨ ਬੱਚੀ ਦਾ ਸਿਰ ਵੀ ਧੜ ਨਾਲੋ ਅਲੱਗ ਹੋ ਗਿਆ ਤੇ ਕਈ ਸਰੀਰ ਦੇ ਅੰਦਰ ਕੁਚਲੇ ਗਏ । ਕਾਜਲ ਦਾ ਜੀਜਾ ਮਨੂ ਮਸੀਹ ਸਾਈਡ ਤੇ ਡਿੱਗਣ ਕਾਰਨ ਬਚ ਤਾਂ ਗਿਆ ਪਰ ਉਸ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ । ਦੂਜੇ ਪਾਸੇ ਟਰੱਕ ਡਰਾਈਵਰ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ । ਸੰਬੰਧਿਤ ਥਾਣਾ ਸਦਰ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।