ਬੀਐਸਐਫ ਹੈਡਕੁਾਰਟਰ ਗੁਰਦਾਸਪੁਰ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਦੀਵਾਲੀ ਮੇਲਾ
ਰੋਹਿਤ ਗੁਪਤਾ , ਗੁਰਦਾਸਪੁਰ
ਦੀਵਾਲੀ ਦੇ ਸ਼ੁਭ ਮੌਕੇ 'ਤੇ, ਸੀਮਾ ਸੁਰੱਖਿਆ ਬਲ, ਸੈਕਟਰ ਹੈੱਡਕੁਆਰਟਰ, ਗੁਰਦਾਸਪੁਰ ਵਿਖੇ ਇੱਕ ਸ਼ਾਨਦਾਰ ਦੀਵਾਲੀ ਮੇਲਾ ਆਯੋਜਿਤ ਕੀਤਾ ਗਿਆ ਸਮਾਗਮ ਦਾ ਉਦਘਾਟਨ ਬੀਐਸਐਫ ਵਾਈਵਸ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਸ਼੍ਰੀਮਤੀ ਨੀਲਮ ਬਿਰਦੀ ਨੇ ਸ਼੍ਰੀ ਜੇ.ਕੇ. ਬਿਰਦੀ, ਡਿਪਟੀ ਇੰਸਪੈਕਟਰ ਜਨਰਲ ਬੀਐਸਐਫ ਹੈਡ ਗੁਾਟਰ ਗੁਰਦਾਸਪੁਰ ਦੀ ਹਾਜ਼ਰੀ ਵਿੱਚ ਕੀਤਾ।
ਸੈਕਟਰ ਗੁਰਦਾਸਪੁਰ ਅਤੇ ਅਧੀਨ ਯੂਨਿਟਾਂ ਦੇ 1,000 ਤੋਂ ਵੱਧ ਬੀਐਸਐਫ ਜਵਾਨਾਂ ਨੇ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਬੀਐਸਐਫ ਦੇ ਮੁਲਾਜ਼ਮਾ , ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਇਕੱਠੇ ਹੋ ਕੇ ਸੱਭਿਆਚਾਰਕ ਰੰਗਾਂ ਨਾਲ ਤਿਉਹਾਰ ਦੇ ਦਿਨ ਦਾ ਆਨੰਦ ਮਾਣਿਆ।
ਮੇਲਾ ਸਵੇਰੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਜਾਰੀ ਰਿਹਾ। ਮੇਲੇ ਵਿੱਚ ਵੱਖ-ਵੱਖ ਯੂਨੀਟਾਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦੇ ਨਾਲ ਨਾਲ ਰਵਾਇਤੀ ਪਕਵਾਨਾਂ ਅਤੇ ਖੇਤਰੀ ਖੇਡਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਟਾਲ ਲਗਾਏ ਗਏ ਸਨ, ਜੋ ਮੇਲੇ ਦੀ ਤਿਉਹਾਰ ਦੀ ਭਾਵਨਾ ਨੂੰ ਵਧਾਉਂਦੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਸਮਾਗਮ ਨਾ ਸਿਰਫ਼ ਦੀਵਾਲੀ ਦੀ ਖੁਸ਼ੀ ਨੂੰ ਦਰਸਾਉਂਦਾ ਹੈ ਬਲਕਿ ਬੀਐਸਐਫ ਪਰਿਵਾਰ ਵਿੱਚ ਆਪਸੀ ਸਦਭਾਵਨਾ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ।