ਰਾਹਤ ਸਮੱਗਰੀ ਲੈ ਕੇ ਲੱਖੋਵਾਲ ਯੂਨੀਅਨ ਦਾ ਜਥਾ ਰਵਾਨਾ
ਮਲਕੀਤ ਸਿੰਘ ਮਲਕਪੁਰ
ਲਾਲੜੂ 18 ਅਕਤੂਬਰ 2025: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਦਾ ਜਥਾ ਰਾਹਤ ਸਮੱਗਰੀ ਦੀਆਂ ਗੱਡੀਆਂ ਲੈ ਕੇ ਪੰਜਾਬ ਦੇ ਹੜ੍ਹ ਪੀੜਤ ਏਰੀਆ ਅਜਨਾਲਾ ਵੱਲ ਨੂੰ ਰਵਾਨਾ ਹੋਇਆ। ਇਸ ਜਥੇ ਨੂੰ ਜਥੇਬੰਦੀ ਦੇ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਵੱਲੋਂ ਹਰੀ ਝੰਡੀ ਦਿੱਤੀ ਗਈ । ਇਸ ਮੌਕੇ ਸ੍ਰ. ਅਮਲਾਲਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਿਸਾਨ ਮਜ਼ਦੂਰ ਹਿਤੈਸ਼ੀ ਜਥੇਬੰਦੀ ਹੈ ਜੋ ਕਿ ਕਿਸੇ ਵੀ ਕਿਸਾਨ ਤੇ ਮਜ਼ਦੂਰ ਨੂੰ ਜੇਕਰ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਇਹ ਜਥੇਬੰਦੀ ਪੂਰੇ ਤਨ ਮਨ ਧਨ ਦੇ ਨਾਲ ਉਨ੍ਹਾਂ ਦੇ ਨਾਲ ਖੜਦੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਘੱਗਰ ਦੇ ਬੰਨ੍ਹ ਨੇੜੇ ਪਿੰਡ ਟਿਵਾਣਾ 'ਚ ਵੀ ਕਾਰ ਸੇਵਾ ਕਰ ਰਹੀ ਹੈ । ਇਸ ਕਾਰ ਸੇਵਾ ਦੇ ਤਹਿਤ ਅੱਜ ਲੱਖੋਵਾਲ ਜਥੇਬੰਦੀ ਅਜਨਾਲਾ ਏਰੀਆ ਵੱਲ ਨੂੰ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਈ। ਉਨ੍ਹਾਂ ਕਿਹਾ ਕਿ ਇਹ ਰਾਹਤ ਸਮੱਗਰੀ ਲੋੜਵੰਦ ਲੋਕਾਂ ਵਿੱਚ ਵੰਡੀ ਜਾਵੇਗੀ । ਅੱਜ ਦੇ ਇਸ ਜੱਥੇ ਵਿੱਚ ਸ੍ਰ. ਅਮਲਾਲਾ ਤੋਂ ਇਲਾਵਾ ਰਣਜੀਤ ਸਿੰਘ ਰਾਣਾ ਕਾਰਜਕਾਰੀ ਪ੍ਰਧਾਨ ਬਲਾਕ ਡੇਰਾਬਸੀ, ਹਰੀ ਸਿੰਘ ਬਹੋੜਾ, ਜਗਤਾਰ ਸਿੰਘ ਝਾਰਮੜੀ, ਕੁਲਦੀਪ ਸਿੰਘ, ਸ਼ੇਰ ਸਿੰਘ ,ਗੁਰਪਾਲ ਸਿੰਘ ,ਕੇਹਰ ਸਿੰਘ, ਬਖਸ਼ੀਸ਼ ਸਿੰਘ, ਬਲਬੀਰ ਸਿੰਘ ਤੇ ਜਸਵਿੰਦਰ ਸਿੰਘ ਅਮਲਾਲਾ ਆਦਿ ਹਾਜ਼ਰ ਸਨ।