ਹੜਾਂ ਦੀ ਬਰਬਾਦੀ ਦੇਖ ਗੁਜ਼ਰ ਗਿਆ ਬਜ਼ੁਰਗ
ਪਰਿਵਾਰ ਕਹਿੰਦਾ ਸੋਚ ਸੋਚ ਕੇ ਪਾਗਲ ਹੋ ਰਹੇ ਕਿ ਕੀ ਹੋਵੇਗਾ ਭਵਿੱਖ
ਰੋਹਿਤ ਗੁਪਤਾ
ਗੁਰਦਾਸਪੁਰ,14 ਸਤੰਬਰ 2025: ਜਿਲਾ ਗੁਰਦਾਸਪੁਰ ਦੇ ਬਲਾਕ ਦੋਰਾਂਗਲਾ ਦੇ ਪਿੰਡ ਮਲੂਕ ਚੱਕ ਦੇ ਇੱਕ ਪਰਿਵਾਰ ਦਾ ਹੜਾਂ ਨੇ ਸਭ ਕੁਝ ਮੁਕਾ ਦਿੱਤਾ ਹੈ। ਮਕਾਨ, ਸਮਾਨ ਅਤੇ ਪੈਲੀ ਤਾਂ ਖਰਾਬ ਹੋਈ ਹੀ ਹੈ, ਬਜ਼ੁਰਗ ਦਾ ਸਾਇਆ ਵੀ ਚੁੱਕਿਆ ਗਿਆ । ਬਰਬਾਦੀ ਦੇਖ ਕੇ ਬਜ਼ੁਰਗ ਵੀ ਝੱਲ ਨਹੀਂ ਸਕਿਆ ਤੇ ਉਸ ਦੀ ਮੌਤ ਹੋ ਗਈ । ਪਿੰਡ ਵਿੱਚ ਵਾਰ ਪਾਣੀ ਹੈ ਪਹਿਲੀ ਵਾਰ ਸੱਤ ਦਿਨ ਉਹਨਾਂ ਨੂੰ ਪਿੰਡ ਵਿੱਚ ਕਿਸੇ ਜਾਣਕਾਰੀ ਦੇ ਘਰ ਦੀ ਛੱਤ ਤੇ ਬੱਚਿਆਂ ਸਮੇਤ ਗੁਜ਼ਾਰਣ ਲਈ ਮਜਬੂਰ ਹੋਣਾ ਪਿਆ ਸੀ ਤੇ ਜਦੋਂ ਪਾਣੀ ਉਤਰਿਆ ਤਾਂ ਕੁਝ ਵੀ ਨਹੀਂ ਬਚਿਆ ਸੀ ।
ਗੱਲਬਾਤ ਦੌਰਾਨ 35 ਸਾਲਾ ਬਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਹੜ ਦੇ ਦੌਰਾਨ ਦੱਸ ਫੁੱਟ ਪਾਣੀ ਚੜ ਆਇਆ ਸੀ ਜਿਸ ਕਾਰਨ ਢਾਈ ਕਿੱਲੇ ਫਸਲ ਵੀ ਸਾਰੀ ਬਰਬਾਦ ਹੋ ਗਈ ਅਤੇ ਉਹਨਾਂ ਦਾ ਘਰ ਵੀ ਸਾਰਾ ਡੁੱਬ ਗਿਆ ਇਹ ਸਾਰਾ ਖੌਫਨਾਕ ਮੰਜ਼ਰ ਦੇਖ ਕੇ ਉਸਦੇ ਪਿਤਾ 65 ਸਾਲਾ ਕਿਸਾਨ ਸੁੱਚਾ ਸਿੰਘ ਦੀ ਗਮ ਦੇ ਨਾਲ ਹੀ ਮੌਤ ਹੋ ਗਈ । ਉਹਨਾਂ ਦੇ ਸਮੁੱਚਾ ਘਰ ਦਾ ਫਰਸ਼ ਕੰਧਾਂ ਤੇ ਲੈਂਟਰ ਵੀ ਹਿੱਲ ਚੁੱਕਿਆ ਹੈ ਅਤੇ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਿਸੇ ਵੀ ਸਮੇਂ ਉਹਨਾਂ ਦਾ ਘਰ ਡਿੱਗ ਸਕਦਾ ਹੈ। ਕਿਸਾਨ ਦੀ ਪਤਨੀ ਮਨਦੀਪ ਕੌਰ ਨੇ ਕਿਹਾ ਕਿ ਹੜਾਂ ਨੇ ਤਾਂ ਉਹਨਾਂ ਨੂੰ ਬਰਬਾਦ ਕਰ ਦਿੱਤਾ ਉਨਾਂ ਦਾ ਇਸ ਘਰ ਵਿੱਚ ਰਹਿਣ ਨੂੰ ਮਨ ਨਹੀਂ ਕਰਦਾ ਕਿਉਂਕਿ ਸਾਰਾ ਘਰ ਹੀ ਡਿੱਗਣ ਦੇ ਕਿਨਾਰੇ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਹੁਰਾ ਸਾਹਿਬ ਦੀ ਮੌਤ ਵਾਲਾ ਮੰਜ਼ਰ ਦੇਖ ਕੇ ਤਾਂ ਉਹਨਾਂ ਨੂੰ ਕਈ ਵਾਰ ਰਾਤ ਵੇਲੇ ਨੀਂਦ ਵੀ ਨਹੀਂ ਆਉਂਦੀ। ਹੜਾਂ ਦੇ ਸਬੰਧ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਮਲੂਕ ਚੱਕ ਵਿੱਚ ਇੱਕ ਨਹੀਂ ਦੋ ਵਾਰ ਹੜ ਦੇ ਪਾਣੀ ਦੀ ਮਾਰ ਪਈ ਪਹਿਲੀ ਵਾਰ 10 ਫੁੱਟ ਤੱਕ ਪਾਣੀ ਚੜ ਆਇਆ ਅਤੇ ਸੱਤ ਦਿਨ ਰਿਹਾ ਇਹ ਸੱਤ ਦਿਨ ਉਹਨਾਂ ਨੇ ਆਪਣੇ ਪਿੰਡ ਦੇ ਕਿਸੇ ਜਾਣਕਾਰ ਦੇ ਘਰ ਦੀ ਛੱਤ ਦੇ ਉੱਤੇ ਗੁਜ਼ਾਰੇ ਉਸਦੇ ਬਾਅਦ ਫਿਰ ਦੁਬਾਰਾ ਉਤਰ ਕੇ ਪਾਣੀ ਤਿੰਨ ਦਿਨਾਂ ਤੋਂ ਬਾਅਦ ਆਇਆ ਜੋ ਕਿ ਪੰਜ ਫੁੱਟ ਤੱਕ ਸੀ ਉਸ ਕਾਰਨ ਵੀ ਬਹੁਤ ਬਰਬਾਦੀ ਹੋਈ ਅਤੇ ਉਹਨਾਂ ਦੀਆਂ ਫਸਲਾਂ ਸਭ ਕੁਝ ਬਰਬਾਦ ਹੋ ਚੁੱਕਿਆ ਹੈ ਛੋਟੇ ਛੋਟੇ ਘਰ ਵਿੱਚ ਬੱਚੇ ਹਨ ਉਹਨਾਂ ਨੂੰ ਤਾਂ ਇਹ ਸਮਝ ਨਹੀਂ ਲੱਗ ਰਹੀ ਕਿ ਉਹ ਭਵਿੱਖ ਵਿੱਚ ਕੀ ਕਰਨਗੇ ?ਪਤੀ ਪਤਨੀ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਹ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ