ISI ਵੱਲੋਂ ਇੱਕ ਰਾਸ਼ਟਰਵਾਦੀ ਆਵਾਜ਼ ਨੂੰ ਡਿਜੀਟਲ ਦਹਿਸ਼ਤਗਰਦੀ ਅਤੇ ਵਿਦੇਸ਼ੀ ਪ੍ਰਚਾਰ ਰਾਹੀਂ ਚੁੱਪ ਕਰਵਾਉਣ ਦੀ ਕੋਸ਼ਿਸ਼ ਦੀ ਭਾਜਪਾ ਆਗੂ ਗਰੇਵਾਲ ਨੇ ਕੀਤੀ ਸਖ਼ਤ ਸ਼ਬਦਾਂ ’ਚ ਨਿੰਦਾ
“ਮੈਂ ISI ਦੀਆਂ ਕਠਪੁਤਲੀਆਂ ਨੂੰ ਚੁਣੌਤੀ ਦਿੰਦਾ ਹਾਂ — ਨਾ ਪੰਨੂੰ ਅਤੇ ਨਾ ਹੀ ਰਿੰਦਾ ਕਿਸੇ ਸੱਚੇ ਰਾਸ਼ਟਰਵਾਦੀ ਨੂੰ ਡਰਾ ਸਕਦੇ ਹਨ” — ਸੁਖਮਿੰਦਰਪਾਲ ਸਿੰਘ ਗਰੇਵਾਲ
ਲੁਧਿਆਣਾ: 5 ਜੁਲਾਈ 2025 — ਭਾਜਪਾ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਜ ਪਾਕਿਸਤਾਨ ਪਿੱਛੋਂ ਚੱਲ ਰਹੇ ਆਤੰਕਵਾਦੀਆਂ ਗੁਰਪਤਵੰਤ ਸਿੰਘ ਪੰਨੂੰ (SFJ) ਅਤੇ ਹਰਵਿੰਦਰ ਸਿੰਘ ਰਿੰਦਾ ਵੱਲੋਂ ਮਿਲ ਰਹੀਆਂ ਨਵੀਆਂ ਅਤੇ ਵਧ ਰਹੀਆਂ ਮੌਤ ਦੀਆਂ ਧਮਕੀਆਂ ਖਿਲਾਫ ਇੱਕ ਤਿੱਖਾ, ਠੋਸ ਅਤੇ ਸਖ਼ਤ ਬਿਆਨ ਜਾਰੀ ਕੀਤਾ। ਗਰੇਵਾਲ ਨੇ ISI ਵੱਲੋਂ ਇੱਕ ਰਾਸ਼ਟਰਵਾਦੀ ਆਵਾਜ਼ ਨੂੰ ਡਿਜੀਟਲ ਦਹਿਸ਼ਤਗਰਦੀ ਅਤੇ ਵਿਦੇਸ਼ੀ ਪ੍ਰਚਾਰ ਰਾਹੀਂ ਚੁੱਪ ਕਰਵਾਉਣ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ।
ਗਰੇਵਾਲ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਸਭ ਨੂੰ ਪਤਾ ਹੋਣਾ ਚਾਹੀਦਾ ਹੈ — ਮੈਂ ਪਾਕਿਸਤਾਨ ਦੇ ਭੌਂਕਦੇ ਏਜੰਟਾਂ ਦੀ ਕਿਸੇ ਵੀ ਧਮਕੀ ਅੱਗੇ ਕਦੇ ਨਹੀਂ ਝੁਕਿਆ। ਮੈਂ ਪੰਜਾਬ ਦੇ ਕਾਲੇ ਦੌਰ ’ਚ ਵੀ ਡਟ ਕੇ ਖੜ੍ਹਾ ਹੋਇਆ। ਮੈਂ ਪੰਨੂੰ ਅਤੇ ਰਿੰਦਾ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ — ਜੇ ਤੁਹਾਨੂੰ ਲੱਗਦਾ ਹੈ ਕਿ ਇੱਕ ਈਮੇਲ ਮੈਨੂੰ ਹਿੱਲਾ ਸਕਦੀ ਹੈ, ਤਾਂ ਤੁਸੀਂ ਭਾਜਪਾ ਦੇ ਆਗੂ ਤੇ ਪੰਜਾਬ ਦੀ ਧਰਤੀ ’ਚ ਪਲੇ ਜੱਟ ਸਿੱਖ ਰਾਸ਼ਟਰਵਾਦੀ ਦੀ ਆਤਮਾ ਨੂੰ ਘੱਟ ਅੰਦੇਸ਼ਿਆ ਹੈ।
ਉਨ੍ਹਾਂ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਕੋਈ ਸਿਆਸੀ ਆਵਾਜ਼ ਨਹੀਂ ਹੈ। ਉਹ ISI ਵੱਲੋਂ ਚਲਾਇਆ ਗਿਆ ਇੱਕ ਮਾਨਸਿਕ ਤੌਰ ’ਤੇ ਗੁੰਝਲਦਾਰ ਅਤੇ ਖਤਰਨਾਕ ਆਤੰਕਵਾਦੀ ਹੈ ਜੋ ਅਮਰੀਕਾ ਦੇ ਕਾਨੂੰਨਾਂ ਅਤੇ ਮੀਡੀਆ ਦੀ ਆੜ ’ਚ ਛੁਪਿਆ ਹੋਇਆ ਹੈ। ਉਸ ਵੱਲੋਂ ਭੇਜੇ ਈਮੇਲ, ਜਿਸ ’ਚ ਰਾਅ ਦੇ ਮੁਖੀ ਪਰਾਗ ਜੈਨ ਨੂੰ ਮਾਰਨ ਦੀ ਖੁੱਲ੍ਹੀ ਕਾਲ ਹੈ, ਇਹ ਸਿੱਧਾ ਅੰਤਰਰਾਸ਼ਟਰੀ ਆਤੰਕਵਾਦ ਹੈ।
ਗਰੇਵਾਲ ਨੇ ਕਿਹਾ ਕਿ ਇਹ ਸਿਰਫ ਮੇਰੇ ਖਿਲਾਫ ਨਹੀਂ — ਇਹ ਭਾਰਤ ਦੀ ਖੁਫੀਆ ਏਜੰਸੀ ਅਤੇ ਭਾਰਤੀ ਰਾਸ਼ਟਰਤਾ ਉੱਤੇ ਹਮਲਾ ਹੈ। ਪੰਨੂੰ ਅਤੇ ਰਿੰਦਾ ਦੇ ਪਿੱਛੇ ਬੈਠੇ ISI ਦੇ ਆਕਾ ਖਾਲਿਸਤਾਨੀ ਪ੍ਰਚਾਰ ਰਾਹੀਂ ਭਾਰਤ ਨੂੰ ਟੁਕੜਿਆਂ ’ਚ ਵੰਡਣਾ ਚਾਹੁੰਦੇ ਹਨ। ਪਰ ਜਦ ਤੱਕ ਅਸੀਂ ਜਿਉਂਦੇ ਹਾਂ, ਇਹ ਕਦੇ ਨਹੀਂ ਹੋ ਸਕੇਗਾ।
ਗਰੇਵਾਲ ਨੇ ਦੱਸਿਆ ਕਿ ਉਹਨਾਂ ਨੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਇਕ ਆਧਿਕਾਰਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ NIA ਦੀ ਜਾਂਚ, ਡਿਜੀਟਲ ਫੋਰੈਂਸਿਕ ਜਾਂਚ, ਕੂਟਨੀਤਿਕ ਕਾਰਵਾਈ ਦੀ ਮੰਗ ਕੀਤੀ ਹੈ ।
ਉਨ੍ਹਾਂ ਨੇ ਕਿਹਾ ਕਿ ਮੈਂ ਡਰਦਾ ਨਹੀਂ, ਪਰ ਰਾਸ਼ਟਰ ਨੂੰ ਇਹਨਾਂ ਵਿਦੇਸ਼ੀ ਭਾੜੇ ਦੇ ਕਾਤਲਾਂ ਖਿਲਾਫ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਪਾਰਟੀ ਪ੍ਰਤੀ ਸੇਵਾ 35 ਸਾਲਾਂ ਦੀ ਹੈ। ਮੈਂ ਤਿੰਨ ਵਾਰ ਬਾਬਰ ਖਾਲਸਾ ਅਤੇ ਭਿੰਡਰਾਂਵਾਲੇ ਟਾਈਗਰ ਫੋਰਸ ਵੱਲੋਂ ਹਮਲੇ ਝੇਲੇ ਹਨ। ਮੇਰੀ ਰਾਸ਼ਟਰ ਵਾਫ਼ਾਦਾਰੀ ਖ਼ੂਨ ਅਤੇ ਬਲਿਦਾਨ ਨਾਲ ਜੋੜੀ ਹੋਈ ਹੈ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ SFJ ਕੋਈ ਆਜ਼ਾਦੀ ਦੀ ਲਹਿਰ ਨਹੀਂ, ਇਕ ਡਿਜੀਟਲ ਆਤੰਕਵਾਦੀ ਮੰਚ ਹੈ ਜੋ ISI ਵੱਲੋਂ ਚਲਾਇਆ ਜਾਂਦਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ SFJ ਨੂੰ ਇੱਕ ‘ਵਿਦੇਸ਼ੀ ਆਤੰਕਵਾਦੀ ਸੰਗਠਨ (FTO)’ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ।”
ਗਰੇਵਾਲ ਨੇ ਐਲਾਨ ਕੀਤਾ ਕਿ ਚਾਹੇ ਪੰਜਾਬ ਹੋਵੇ ਜਾਂ ਸੰਸਦ — ਸਾਨੂੰ ਇਕ ਹੋ ਕੇ ਆਖਣੀ ਲਾਈਨ ਖਿੱਚਣੀ ਹੋਵੇਗੀ — ਆਤੰਕ ਦੇ ਖ਼ਿਲਾਫ਼ ਜ਼ੀਰੋ ਟੋਲਰੈਂਸ। ਮੈਂ ਇਹ ਲੜਾਈ ਤਿੰਨ ਦਹਾਕਿਆਂ ਤੋਂ ਲੜ ਰਿਹਾ ਹਾਂ — ਤੇ ਹੁਣ ਵੀ ਪੂਰੀ ਤਾਕਤ ਨਾਲ ਲੜਾਂਗਾ। ਇਹ ਸਿਰਫ ਗਰੇਵਾਲ ਦੀ ਨਹੀਂ, ਭਾਰਤ ਮਾਂ ਦੀ ਗੱਲ ਹੈ। ਨਾ ਮੈਂ ਪਿੱਛੇ ਹਟਾਂਗਾ, ਨਾ ਚੁੱਪ ਰਹਾਂਗਾ।