ਬਠਿੰਡਾ ਵਿਖੇ ਇਸਕਾਨ ਮੰਦਰ ਸੁਸਾਇਟੀ ਨੇ ਅੱਜ ਭਗਵਾਨ ਰੱਥ ਯਾਤਰਾ ਕੱਢੀ
ਅਸ਼ੋਕ ਵਰਮਾ
ਬਠਿੰਡਾ, 5 ਜੁਲਾਈ 2025 'ਇਸਕਾਨ ਮੰਦਿਰ ਸੁਸਾਇਟੀ ਵੱਲੋਂ ਭਗਵਾਨ ਜਗਨਨਾਥ ਰੱਥ ਯਾਤਰਾ ਕੱਢੀ ਗਈ।
ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਰੂਪ ਚੰਦ ਸਿੰਗਲਾ ਨੇ ਭਗਵਾਨ ਜਗਨਨਾਥ ਦੀ ਪੂਜਾ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਨਾਰੀਅਲ ਭੰਨ੍ਹ ਕੇ ਅਤੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਅੱਗੇ ਝਾੜੂ ਕੱਢ ਕੇ ਰੱਥ ਯਾਤਰਾ ਸ਼ੁਰੂ ਕਰਵਾਈ। ਇਸ ਦੌਰਾਨ ਦੇਵਰਾਜ ਤੇ ਉਨ੍ਹਾਂ ਦੀ ਟੀਮ ਵੱਲੋਂ ਪਾਣੀ ਦੀ ਸੇਵਾ ਨਿਭਾਈ ਗਈ। ਇਸ ਦੌਰਾਨ ਮੇਅਰ ਸਾਹਿਬ ਦੇ ਸਲਾਹਕਾਰ ਕੌਂਸਲਰ ਸ਼੍ਰੀ ਸ਼ਾਮ ਲਾਲ ਜੈਨ, ਕੌਂਸਲਰ ਸ਼੍ਰੀ ਸੁਰੇਸ਼ ਚੌਹਾਨ, ਕੌਂਸਲਰ ਸ਼੍ਰੀ ਜਗਪਾਲ ਸਿੰਘ ਗੋਰਾ ਸਿੱਧੂ, ਸ਼੍ਰੀ ਯਾਦਵਿੰਦਰ ਸਿੰਘ ਮਾਨ ਵੀ ਮੌਜੂਦ ਸਨ।