ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਸ਼ਹਿਰ ਵਿਚ ਲੱਗੇ ਵਿਕਾਸ ਕਾਰਜਾਂ ਦੇ ਹੋਰਡਿੰਗ ਬੋਰਡ : ਚਰਨਜੀਤ ਬਰਾੜ
ਮੋਹਾਲੀ, 22 ਜਨਵਰੀ 2021 : 14 ਫਰਵਰੀ ਨੂੰ ਹੋਣ ਵਾਲੀਅਾਂ ਕਾਰਪੋਰੇਸ਼ਨ ਚੋਣਾਂ ਸਬੰਧੀ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਸ਼ਹਿਰ ਵਿਚ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਬੋਰਡ ਲਗਾ ਰੱਖੇ ਹਨ ਜੋ ਕਿ ਸ਼ਰੇਅਾਮ ਚੋਣ ਜਾਬਤੇ ਦੀ ਉਲੰਘਣਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਬਰਾੜ, ਸਿਆਸੀ ਸਲਾਹਕਾਰ ਸੁਖਬੀਰ ਬਾਦਲ ਅਤੇ ਜ਼ਿਲਾ ਸਹਾਇਕ ਅਾਬਜਰਬਰ ਮੋਹਾਲੀ ਨੇ ਇਸ ਸਬੰਧੀ ਸਟੇਟ ਚੋਣ ਕਮਿਸ਼ਨਰ ਨੂੰ ਚੰਡੀਗੜ੍ਹ ਵਿਖੇ ਸ਼ਿਕਾਇਤ ਦੇਣ ਮੌਕੇ ਕੀਤਾ।
ਉਨ੍ਹਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਸ਼ਰੇਅਾਮ ਚੋਣ ਜਾਬਤੇ ਦੀ ਉਲੰਘਣਾ ਕਰ ਰਹੇ ਹਨ ਕਿਉਂਕਿ ਉਹ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਜਦੋਂ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਤਾਂ ਉਸ ਸਮੇਂ ਦੌਰਾਨ ਕੋਈ ਵੀ ਪਾਰਟੀ ਅਾਪਣੇ ਵਿਕਾਸ ਕਾਰਾਜਾਂ ਦੇ ਪ੍ਰਚਾਰ ਸਬੰਧੀ ਹੋਰਡਿੰਗ ਬੋਰਡ ਨਹੀਂ ਲਗਾ ਸਕਦੀ ਪਰ ਸਿਹਤ ਮੰਤਰੀ ਨੇ ਅਾਪਣੇ ਭਰਾ ਦੀ ਮਦਦ ਨਾਲ ਸ਼ਹਿਰ ਵਿਚ ਹੋਰਡਿੰਗ ਬੋਰਡ ਲਗਾਏ ਹੋਏ। ਬਲਬੀਰ ਸਿੱਧੂ ਨੇ ਅਾਪਣੇ ਭਰਾ ਅਮਰਜੀਤ ਸਿੰਘ ਜੀ ਪੀ ਸਿੱਧੂ ਨੂੰ ਮੇਅਰ ਅਹੁਦੇ ਦੇ ਉਮੀਦਵਾਰ ਵਜੋਂ ਵਾਰਡ ਨੰਬਰ 10 ਤੋਂ ਚੋਣ ਮੈਦਾਨ ਵਿਚ ਉਤਾਰਿਅਾ ਹੈ ਕਿਉਂਕਿ ਬਲਬੀਰ ਸਿੱਧੂ ਭਲੀਭਾਂਤੀ ਜਾਣਦੇ ਹਨ ਕਿ ਇਸ ਦਾ ਸਿੱਧਾ ਫਾਇਦਾ ਉਨਾਂ ਦੇ ਭਰਾ ਨੂੰ ਮਿਲੇਗਾ। ਸ. ਬਰਾੜ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਬਲਬੀਰ ਸਿੱਧੂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਵਿਚੋਂ ਜਲਦ ਤੋਂ ਜਲਦ ਬੋਰਡਾਂ ਨੂੰ ਉਤਾਰਿਅਾ ਜਾਵੇ।