← ਪਿਛੇ ਪਰਤੋ
ਚੌਧਰੀ ਮਨਸੂਰ ਘਨੋਕੇ
ਕਾਦੀਆਂ 16 ਜਨਵਰੀ 2021 - ਅੱਜ ਕਾਦੀਆਂ ਚ ਕਿਸਾਨਾਂ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਟਰੈਕਟਰ ਰੈਲੀ ਕੱਢੀ। ਇੱਸ ਰੈਲੀ ਚ ਲਗਪਗ 200 ਟਰੈਕਟਰ ਸ਼ਾਮਿਲ ਸਨ ਜਿਨ੍ਹਾਂ ਚ ਵੱਡੀ ਗਿਣਤੀ ਚ ਕਿਸਾਨ ਬੈਠੇ ਸਨ। ਇੱਹ ਰੈਲੀ ਕਾਦੀਆਂ ਹਲਕਾ ਦੇ ਫ਼ੈਰੋਚੱਚੀ ਪਿੰਡ ਤੋਂ ਸ਼ੁਰੂ ਹੋਈ। ਕਾਦੀਆਂ ਪਹੁੰਚਣ ਚ ਇੱਸ ਰੈਲੀ ਦਾ ਭਰਵਾਂ ਸਵਾਗਤ ਕੀਤਾ ਗਿਆ। ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਵਿਰੁੱਧ ਨਾਅਰੇ ਬਾਜ਼ੀ ਕਰਦੇ ਹੋਏ ਮੰਗ ਕਰ ਰਹੇ ਸਨ ਕਿ ਕੇਂਦਰ ਸਰਕਾਰ ਤੁਰੰਤ ਤਿੰਨੇ ਖੇਤੀ ਬਿਲਾਂ ਨੂੰ ਰੱਦ ਕਰੇ। ਇੱਸ ਮੋਕੇ ਤੇ ਅਕਾਲੀ ਦਲ (ਬਾਦਲ) ਦੇ ਜਥੇਬੰਦਕ ਕੋਮੀ ਜਨਰਲ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਸਾਨਾਂ ਨੂੰ ਸਮਰਥਨ ਦਿੰਦੀਆਂ ਕਿਹਾ ਹੈ ਕਿ ਅਸੀਂ ਕਿਸਾਨਾਂ ਦੇ ਝੰਡੇ ਹੇਠ ਕਿਸਾਨਾਂ ਦੇ ਸੰਘਰਸ਼ ਦਾ ਸਮਰਥਣ ਕਰ ਰਹੇ ਹਾਂ।
Total Responses : 30