Nithari ਕਾਂਡ ਦੇ ਦੋਸ਼ੀ Surendra Koli ਨੂੰ ਲੈ ਕੇ Supreme Court ਨੇ ਸੁਣਾਇਆ ਵੱਡਾ ਫੈਸਲਾ, ਪੜ੍ਹੋ..
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 11 ਨਵੰਬਰ, 2025 : ਦੇਸ਼ ਨੂੰ ਦਹਿਲਾ ਦੇਣ ਵਾਲੇ ਨਿਠਾਰੀ ਸੀਰੀਅਲ ਕਿਲਿੰਗ (Nithari serial killings) ਮਾਮਲੇ 'ਚ ਅੱਜ (ਮੰਗਲਵਾਰ) ਨੂੰ Supreme Court ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ Surendra Koli ਨੂੰ, 19 ਸਾਲ ਬਾਅਦ, ਜੇਲ੍ਹ ਤੋਂ "ਤੁਰੰਤ ਰਿਹਾਅ" ਕਰਨ ਦਾ ਹੁਕਮ ਦਿੱਤਾ ਹੈ। ਤਿੰਨ ਜੱਜਾਂ ਦੀ bench ਨੇ ਕੋਲੀ ਨੂੰ 'Rimpa Haldar murder case' 'ਚ ਮਿਲੀ ਉਮਰ ਕੈਦ ਦੀ ਸਜ਼ਾ ਦਾ ਆਪਣਾ ਹੀ ਪੁਰਾਣਾ ਫੈਸਲਾ ਪਲਟ ਦਿੱਤਾ ਹੈ।
19 ਸਾਲ ਬਾਅਦ ਆਵੇਗਾ ਬਾਹਰ
ਜਸਟਿਸ ਵਿਕਰਮ ਨਾਥ ਨੇ ਫੈਸਲਾ ਸੁਣਾਉਂਦਿਆਂ ਕਿਹਾ, "2011 ਦੇ ਮੁੜ ਵਿਚਾਰ ਫੈਸਲੇ ਨੂੰ ਵਾਪਸ ਲਿਆ ਜਾਂਦਾ ਹੈ... ਪਟੀਸ਼ਨਕਰਤਾ ਬਰੀ ਕੀਤਾ ਜਾਂਦਾ ਹੈ... ਕੋਲੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ।" Surender Koli ਪਿਛਲੇ 19 ਸਾਲਾਂ ਤੋਂ Ghaziabad ਦੀ ਜੇਲ੍ਹ 'ਚ ਬੰਦ ਸੀ।