CGC ਲਾਂਡਰਾ ਦੇ ਵਿਦਿਆਰਥੀਆਂ ਨੇ ਆਇਸਰ ਚੌਂਕ ਵਿਖੇ ਪੁਲਿਸ ਨਾਲ ਮਿਲ ਕੇ ਕੀਤਾ ਲੋਕਾਂ ਨੂੰ ਜਾਗਰੂਕ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜਨਵਰੀ 2026- ਟ੍ਰੈਫਿਕ ਪੁਲਿਸ ਮੋਹਾਲੀ ਵੱਲੋ ਕੌਮੀ ਰਾਸ਼ਟਰੀ ਸੜਕ ਸੁਰੱਖਿਆ ਅਭਿਆਨ (2026) ਜੀਰੋ ਮੌਤ ਥੀਮ ਤਹਿਤ ਅੱਜ ਆਇਸਰ ਚੌਂਕ ਵਿਖੇ, ਉਪ ਕਪਤਾਨ ਪੁਲਿਸ ਟ੍ਰੈਫਿਕ,ਜਿਲ੍ਹਾ ਐਸ ਏ ਐਸ ਨਗਰ ਕਰਨੈਲ ਸਿੰਘ ਵਿਖੇ ਸੀ.ਜੀ.ਸੀ.ਕਾਲਜ ਲਾਂਡਰਾਂ ਦੇ ਵਿਦਿਆਰਥੀਆ ਨੂੰ ਨਾਲ ਲੈ ਕੇ ਜਾਗਰੂਕਤਾ ਗਤੀਵਿਧੀ ਕੀਤੀ ਗਈ।
ਵਿਦਿਅਰਥੀਆਂ ਵਲੋਂ ਆਉਣ ਜਾਣ ਵਾਲੇ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਕਾਲਜ ਦੇ ਵਿਦਿਆਰਥੀਆ ਵੱਲੋ ਸਲੋਗਨਜ਼, ਬੈਨਰਜ਼ ਰਾਹੀਂ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲੇ ਵਿਆਕਤੀਆ ਨੂੰ ਗੁਲਬ ਦੇ ਫੁੱਲ ਅਤੇ ਚੌਕਲੇਟਸ ਦੇ ਕੇ ਟ੍ਰੈਫਿਕ ਨਿਯਮਾ ਦੀ ਉਲੰਘਣਾ ਨਾ ਕਰਨ ਬਾਰੇ ਜਾਣੂ ਕਰਵਾਇਆ ਗਿਆ ਅਤੇ ਕਾਲਜ ਦੇ ਵਿੱਦਿਆਰਥੀਆ ਵੱਲੋ ਇੱਕ ਰੋਡ ਮਾਰਚ ਵੀ ਕੱਢਿਆ ਗਿਆ।
ਇਸ ਮੌਕੇ ਤੇ ਮੈਡਮ ਡਾ:ਗਗਨਦੀਪ ਭੁੱਲਰ ਡਾਇਰੈਕਟਰ ਸਟੂਡੈਂਟ ਵੈਲਫੇਅਰ,ਮੈਡਮ ਗੁਰਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ, ਮੈਡਮ ਨਿਮਰਤਾ ਚੋਪੜਾ ਅਸਿਸਟੈਂਟ ਪ੍ਰੋਫੈਸਰ ਅਤੇ ਇੰਸਪੈਕਟਰ ਸੰਜੀਵ ਕੁਮਾਰ ਇੰਚਾਰਜ ਟ੍ਰੈਫਿਕ ਜੋਨ-3 ਮੋਹਾਲੀ ਹਾਜਰ ਸਨ।
ਇਸ ਸੈਮੀਨਾਰ ਦੌਰਾਨ ਡੀ ਐਸ ਪੀ ਕਰਨੈਲ ਸਿੰਘ ਵੱਲੋ ਅਪੀਲ ਕੀਤੀ ਗਈ ਕਿ ਟ੍ਰੈਫਿਕ ਨਿਯਮਾ ਦੀ ਉਲੰਘਣਾ ਨਾ ਕੀਤੀ ਜਾਵੇ,ਇਸ ਨਾਲ ਆਮ ਪਬਲਿਕ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਵਿੱਦਿਆਰਥੀਆ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਵਿਦਿਆਰਥੀਆ ਨੂੰ ਖੇਡਣ ਲਈ ਵੀ ਪ੍ਰੇਰਿਤ ਕੀਤਾ ਗਿਆ।