BREAKING: ਲੋਕ ਸਭਾ ਸੀਟਾਂ ਵਧਾਉਣ ਦਾ ਫਾਰਮੂਲਾ ਤਿਆਰ; ਔਸਤਨ 50% ਵਾਧੇ ਦਾ ਪ੍ਰਸਤਾਵ
ਲੋਕ ਸਭਾ ਸੀਟਾਂ ਦੀ ਗਿਣਤੀ ਵਧ ਕੇ ਹੋਵੇਗੀ 815; 272 ਸੀਟਾਂ ਔਰਤਾਂ ਲਈ ਹੋਣਗੀਆਂ ਰਾਖਵੀਆਂ
Babushahi Network
ਨਵੀਂ ਦਿੱਲੀ, 16 ਅਪ੍ਰੈਲ 2026: ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਤਿੰਨ ਨਵੇਂ ਬਿੱਲਾਂ 'ਤੇ ਚਰਚਾ ਕਰਦਿਆਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦੇਸ਼ ਦੀ ਸਿਆਸੀ ਵਿਵਸਥਾ ਵਿੱਚ ਹੋਣ ਜਾ ਰਹੀਆਂ ਵੱਡੀਆਂ ਤਬਦੀਲੀਆਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੀਂ ਹੱਦਬੰਦੀ ਨਾਲ ਕਿਸੇ ਵੀ ਸੂਬੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਸੀਟਾਂ ਦੀ ਗਿਣਤੀ ਵਿੱਚ 50 ਫੀਸਦੀ ਵਾਧਾ
ਕਾਨੂੰਨ ਮੰਤਰੀ ਨੇ ਦੱਸਿਆ ਕਿ ਮਹਿਲਾ ਰਾਖਵਾਂਕਰਨ ਬਿੱਲ 2023 ਵਿੱਚ ਪਾਸ ਕੀਤਾ ਗਿਆ ਸੀ, ਜਿਸ ਅਨੁਸਾਰ 2026 ਤੋਂ ਬਾਅਦ ਹੋਣ ਵਾਲੀ ਜਨਗਣਨਾ ਅਤੇ ਹੱਦਬੰਦੀ ਦੇ ਆਧਾਰ 'ਤੇ ਇਸ ਦੇ ਨਿਯਮ ਲਾਗੂ ਕੀਤੇ ਜਾਣੇ ਹਨ। ਉਨ੍ਹਾਂ ਕਿਹਾ, ਲੋਕ ਸਭਾ ਮੈਂਬਰਾਂ ਦੀ ਗਿਣਤੀ ਵਿੱਚ 50 ਫੀਸਦੀ ਦਾ ਇੱਕ ਸਮਾਨ ਵਾਧਾ ਕੀਤਾ ਜਾਵੇਗਾ। ਇਸ ਵਾਧੇ ਨਾਲ ਲੋਕ ਸਭਾ ਦੀਆਂ ਕੁੱਲ ਸੀਟਾਂ 815 ਹੋ ਜਾਣਗੀਆਂ।
ਔਰਤਾਂ ਲਈ ਇੱਕ-ਤਿਹਾਈ ਰਾਖਵਾਂਕਰਨ ਅਤੇ ਸੂਬਿਆਂ ਦੀਆਂ ਚਿੰਤਾਵਾਂ 'ਤੇ ਸਪੱਸ਼ਟੀਕਰਨ
ਨਵੀਂ ਵਿਵਸਥਾ ਤਹਿਤ ਮਹਿਲਾਵਾਂ ਦੀ ਹਿੱਸੇਦਾਰੀ ਬਾਰੇ ਜਾਣਕਾਰੀ ਦਿੰਦਿਆਂ ਮੇਘਵਾਲ ਨੇ ਕਿਹਾ ਕਿ 815 ਸੀਟਾਂ ਵਿੱਚੋਂ 272 ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹੋਣਗੀਆਂ। ਇਹ ਗਿਣਤੀ ਸਦਨ ਦੀ ਕੁੱਲ ਸਮਰੱਥਾ ਦਾ ਤੀਜਾ ਹਿੱਸਾ (one-third) ਬਣਦੀ ਹੈ।
ਸੀਟਾਂ ਦੀ ਵੰਡ ਨੂੰ ਲੈ ਕੇ ਸੂਬਿਆਂ ਵਿੱਚ ਪਾਈਆਂ ਜਾ ਰਹੀਆਂ ਚਿੰਤਾਵਾਂ 'ਤੇ ਕਾਨੂੰਨ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਪ੍ਰਕਿਰਿਆ ਨਾਲ ਕਿਸੇ ਵੀ ਰਾਜ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਸਾਰੇ ਸੂਬੇ ਆਪਣੀ ਮੌਜੂਦਾ ਤਾਕਤ ਬਰਕਰਾਰ ਰੱਖਣਗੇ ਅਤੇ ਸੀਟਾਂ ਵਿੱਚ ਵਾਧਾ ਹਰ ਰਾਜ ਲਈ ਬਰਾਬਰ ਅਨੁਪਾਤ ਵਿੱਚ ਕੀਤਾ ਜਾਵੇਗਾ।
Click to Follow Babushahi Facebook page →