16 ਤੋਂ 22 ਦਸੰਬਰ ਤੱਕ ਰਵੀਨੰਦਨ ਸ਼ਾਸਤਰੀ ਗੁਰਦਾਸਪੁਰ ਦੇ ਵਿੱਚ ਕਰਨਗੇ ਸ਼੍ਰੀਮਦ ਭਾਗਵਤ ਕਥਾ
ਰੋਹਿਤ ਗੁਪਤਾ
ਗੁਰਦਾਸਪੁਰ 24 ਨਵੰਬਰ
ਸ਼੍ਰੀ ਕ੍ਰਿਸ਼ਨਾ ਮੰਦਰ ਕਮੇਟੀ ਮੰਡੀ ਗੁਰਦਾਸਪੁਰ ਵੱਲੋਂ 16 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਸ਼੍ਰੀ ਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ ।ਜਿਸ ਵਿੱਚ ਕਥਾ ਵਿਆਸ ਰਵੀ ਨੰਦਨ ਸ਼ਾਸਤਰੀ ਭਾਗਵਤ ਕਥਾ ਨਾਲ ਸੰਗਤ ਨੂੰ ਨਿਹਾਲ ਕਰਨਗੇ । ਹਰ ਰੋਜ਼ ਸ਼ਾਮ ਤਿੰਨ ਤੋਂ ਸੱਤ ਵਜੇ ਤੱਕ ਕਰਵਾਈ ਜਾਣ ਵਾਲੀ ਇਸ ਭਗਵਤ ਕਥਾ ਦੀਆਂ ਤਿਆਰੀਆਂ ਸਬੰਧੀ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਇੱਕ ਬੈਠਕ ਬਾਲਕਿਸ਼ਨ ਮਿੱਤਲ ਅਤੇ ਪੰਡਿਤ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ।
ਬੈਠਕ ਵਿੱਚ ਸ਼੍ਰੀ ਰਾਮ ਨੌਮੀ ਮਹਾਉਤਸਵ ਕਮੇਟੀ, ਸ਼੍ਰੀ ਸਨਾਤਨ ਜਾਗਰਨ ਮੰਚ , ਸ਼੍ਰੀ ਸਨਾਤਨ ਚੇਤਨਾ ਮੰਚ, ਰਾਮਲੀਲਾ ਨਾਟਕ ਕਲੱਬ ,ਬ੍ਰਾਹਮਣ ਸਭਾ, ਪੀਠ ਪਰਿਸ਼ਦ ,ਪਤੰਜਲੀ ਯੋਗ ਸਮਿਤੀ, ਸੇਵਾ ਭਾਰਤੀ, ਸ਼ਿਵ ਸੈਨਾ ਬਾਲ, ਠਾਕਰੇ ਰਾਮ ਨਾਮੀ ਸੇਵਾ ਮੰਚ ਅਤੇ ਭਾਰਤ ਵਿਕਾਸ ਪਰਿਸ਼ਦ ਆਦਿ ਦੇ ਪ੍ਰਤੀਨਿਧੀ ਸ਼ਾਮਿਲ ਸਨ। ਬੈਠਕ ਵਿੱਚ ਸ਼੍ਰੀਮਤ ਭਾਗਵਤ ਕਥਾ ਤੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਬੈਠਕ ਤੋਂ ਬਾਅਦ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਸਨਾਤਨ ਜਾਗਰਨ ਮੰਚ ਵੱਲੋਂ ਸ਼੍ਰੀਮਦ ਭਾਗਵਤ ਕਥਾ ਦੇ ਆਯੋਜਨ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਵੱਧ ਚੜ ਕੇ ਸ਼੍ਰੀਮਦ ਭਾਗਵਤ ਕਥਾ ਵਿੱਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ।