13 ਸਾਲਾਂ ਮੰਦਬੁੱਧੀ ਤੇ ਅਪਾਹਜ਼ ਲੜਕੀ ਨਾਲ ਨਸ਼ੇ ਦੇ ਆਦੀ ਨੌਜਵਾਨ ਨੇ ਕੀਤਾ ਜਬਰਜਨਾਹ
ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 14 ਜਨਵਰੀ 2026-
ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ ਰਾਊਵਾਲ ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿੰਡ ਦੇ ਇਕ ਨਸੇ ਦੇ ਆਦੀ ਕਹੇ ਜਾਂਦੇ ਨੌਜਵਾਨ ਵੱਲੋਂ 13 ਸਾਲਾਂ ਮੰਦਬੁੱਧੀ ਤੇ ਅਪਾਹਜ਼ ਬਾਲੜੀ ਨਾਲ ਜਬਰਜਨਾਹ ਕੀਤਾ ਗਿਆ। ਮੌਕੇ ਤੇ ਹੀ ਪਹੁੰਚੇ ਪਿੰਡ ਵਾਸੀਆਂ ਵੱਲੋਂ ਲੜਕੇ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਪਿੰਡ ਦੇ ਇੱਕ ਨੌਜਵਾਨ ਵੱਲੋਂ ਉਨ੍ਹਾਂ ਦੀ ਮੰਦਬੁੱਧੀ ਤੇ ਅਪਾਹਜ਼ ਲੜਕੀ ਨਾਲ ਜਬਰਜਨਾਹ ਕੀਤਾ ਗਿਆ ਹੈ ਤੇ ਨੌਜਵਾਨ ਨੂੰ ਪਿੰਡ ਵਾਸੀਆਂ ਤੇ ਪਾਸ ਰਹਿੰਦੇ ਲੋਕਾਂ ਵੱਲੋਂ ਕੰਮਰੇ ਅੰਦਰ ਬੰਦ ਕੀਤਾ ਹੋਇਆ ਹੈ ਜਦੋਂ ਉਹ ਕਮਰੇ ਅੰਦਰ ਦਾਖ਼ਿਲ ਹੋਏ ਤਾਂ ਦੇਖਿਆ ਕਿ ਉਕਤ ਨੌਜਵਾਨ ਵੱਲੋਂ ਲੜਕੀ ਦਾ ਮੂੰਹ ਕਪੜੇ ਨਾਲ ਬੰਨਿਆ ਹੋਇਆ ਤੇ ਲੜਕੀ ਨਾਲ ਜਬਰਜਨਾਹ ਕਰ ਰਿਹਾ ਸੀ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨਾਲ ਤਾਂ ਬੋਲ ਸਕਦੀ ਹੈ ਨਾ ਹੀ ਚੱਲ ਫਿਰ ਸਕਦੀ ਹੈ ਤੇ ਉਹ ਆਪ ਬੱਚੀ ਨੂੰ ਛੋਟੇ ਬੱਚਿਆਂ ਦੀ ਤਰ੍ਹਾਂ ਰੋਟੀ ਖਵਾਉਂਦੇ ਹਨ,ਪਰਿਵਾਰਿਕ ਮੈਂਬਰਾਂ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਨੌਜਵਾਨ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।ਉਧਰ ਮੌਕੇ ਤੇ ਪਹੁੰਚੇ ਪੁਲੀਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।