"ਹੁਣ ਤੋਂ ਹਰ ਸਾਲ ਬਾਬਾ ਬਕਾਲਾ ਸਾਹਿਬ ਵਿਖੇ ਸਜੇਗੀ ਸਟੇਜ " : ਸ਼ਿਵਰਾਜ ਚੌਹਾਨ
"ਕਾਂਗਰਸ ਦਾ ਮਹਿਲਾ ਵਿਰੋਧੀ ਚਿਹਰਾ ਆਇਆ ਸਾਹਮਣੇ"
"ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਸਮਝ ਰਿਹਾ ਹਾਂ ਆਪਣੇ ਆਪ ਨੂੰ ਵਡਭਾਗਾ"
ਕੁਲਵਿੰਦਰ ਸਿੰਘ
ਅੰਮ੍ਰਿਤਸਰ 28 ਅਗਸਤ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਰੱਖੜ ਪੁੰਨਿਆ ਦੇ ਮੌਕੇ ਅੰਮ੍ਰਿਤਸਰ ਅਤੇ ਬਾਬਾ ਬਕਾਲਾ ਸਾਹਿਬ ਦੇ ਦੌਰੇ ਤੇ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਤਪ ਸਥਲੀ ਬਾਬਾ ਬਕਾਲਾ ਸਾਹਿਬ ਵਿਖੇ ਜਾਣ ਤੋਂ ਪਹਿਲਾਂ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਤੇ ਆਪਣੇ ਆਪ ਨੂੰ ਵਡਭਾਗਾ ਦੱਸਿਆ ਅਤੇ ਕਿਹਾ ਕਿ ਇੱਥੇ ਸਭ ਇੱਕ ਸਮਾਨ ਮੰਨੇ ਜਾਂਦੇ ਹਨ ਅਤੇ ਹਰਿਮੰਦਰ ਸਾਹਿਬ ਆ ਕੇ ਆਪਣੇ ਆਪ ਨੂੰ ਉਹ ਵਡਭਾਗਾ ਮਹਿਸੂਸ ਕਰ ਰਹੇ ਹਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਾਂਗਰਸ ਤੇ ਹਮਲੇ ਵੀ ਕੀਤੇ ਉਹਨਾਂ ਕਿਹਾ ਕਿ ਕਾਂਗਰਸ ਮਹਿਲਾ ਸਸ਼ਕਤੀਕਰਨ ਦੇ ਉਲਟ ਚਲਦੀ ਹੈ ਉਹਨਾਂ ਕਿਹਾ ਕਿ ਜਿਹੜਾ ਬਿੱਲ ਮਹਿਲਾਵਾਂ ਦੇ ਰਾਖਵੇਂਕਰਨ ਨੂੰ ਵਧਾਉਣ ਲਈ ਪੇਸ਼ ਕੀਤਾ ਗਿਆ ਹੈ ਕਾਂਗਰਸ ਨੂੰ ਚਾਹੀਦਾ ਹੈ ਕਿ ਉਸ ਨੂੰ ਸਮਰਥਨ ਦੇਵੇ ਸਾਰੇ ਦੇਸ਼ ਵਿੱਚ ਖੰਡ ਦੇ ਭਾਅ ਅਚਾਨਕ ਵਧਣ ਦੇ ਨਾਲ ਵਿਰੋਧੀ ਧਿਰ ਵੱਲੋਂ ਬੀਜੇਪੀ ਉੱਪਰ 35 ਹਜਾਰ ਕਰੋੜ ਦੇ ਘੁਟਾਲੇ ਦੀ ਗੱਲ ਕਰਨ ਤੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਿਰੋਧੀਆਂ ਕੋਲ ਸਿਵਾਏ ਇਲਜ਼ਾਮ ਲਾਉਣ ਦੇ ਹੋਰ ਕੁਝ ਨਹੀਂ ਹੈ ਜਦ ਕਿ ਇਸ ਦਾ ਕੋਈ ਵੀ ਸਬੂਤ ਨਹੀਂ ਹੈ
ਰਾਹੁਲ ਗਾਂਧੀ ਦੁਆਰਾ ਜੈਨ ਜੀ ਦੇ ਉਲਟ ਹੋਣ ਦੇ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀਆਂ ਗੱਲਾਂ ਉੱਤੇ ਖੜਗੇ ਜੀ ਵੀ ਵਿਸ਼ਵਾਸ ਨਹੀਂ ਕਰਦੇ ਹਨ
ਜ਼ਿਕਰ ਯੋਗ ਹੈ ਕਿ ਅੱਜ ਪਹਿਲੀ ਵਾਰ ਰੱਖਣ ਪੁੰਨਿਆਂ ਦੇ ਮੌਕੇ ਤੇ ਬਾਬਾ ਬਕਾਲਾ ਸਾਹਿਬ ਜਿੱਥੇ ਹੋਰ ਰਾਜਨੀਤਿਕ ਪਾਰਟੀ ਦੀਆਂ ਸਟੇਜਾਂ ਲੱਗਦੀਆਂ ਹਨ ਉਥੇ ਹੀ ਬੀਜੇਪੀ ਵੱਲੋਂ ਵੀ ਆਪਣੀ ਰਾਜਨੀਤਿਕ ਸਟੇਜ ਲਗਾਈ ਗਈ ਹੈ ਇਸ ਬਾਰੇ ਗੱਲ ਕਰਦੇ ਹੋਏ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਹੁਣ ਇਹ ਸਟੇਜ ਹਮੇਸ਼ਾ ਸੱਜਦੀ ਰਹੇਗੀ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਬੰਧਨ ਵਾਲੀ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਟੇਜ ਲਾਈ ਜਾਂਦੀ ਸੀ ਜਿੱਥੇ ਕਿ ਭਾਜਪਾ ਆਗੂ ਅਕਾਲੀ ਦਲ ਦੀ ਸਟੇਜ ਨਾਲ ਹੀ ਸਟੇਜ ਸਾਂਝੀ ਕਰਦੇ ਸਨ ਇਸ ਵਾਰ ਬੀਜੇਪੀ ਵੱਲੋਂ ਆਪਣੀ ਵੱਖਰੀ ਸਟੇਜ ਸਜਾਈ ਗਈ ਹੈ ਹਾਲਾਂਕਿ ਬੀਜੇਪੀ ਦੇ ਉੱਘੇ ਨੇਤਾ ਬੀ ਸੰਤੋਸ਼ ਜੋ ਕਿ ਕੁਝ ਦਿਨ ਪਹਿਲਾਂ ਪੰਜਾਬ ਦੌਰੇ ਤੇ ਸਨ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਭਾਜਪਾ ਵੱਲੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੇ ਆਪਣੇ ਇਕੱਲੇ ਤੌਰ ਤੇ ਚੋਣ ਲੜੀ ਜਾਵੇਗੀ ਦੂਸਰੇ ਪਾਸੇ ਸੁਖਬੀਰ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਗਠਬੰਧਨ ਵੱਲ ਇਸ਼ਾਰਾ ਕਰ ਰਹੇ ਹਨ ਜੇਕਰ ਸੂਤਰਾਂ ਦੀ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ 70 -40 ਦੇ ਹਿਸਾਬ ਨਾਲ ਗੱਠ ਜੋੜ ਦੀ ਸੰਭਾਵਨਾ ਬਣ ਨਹੀਂ ਹੈ ਇਸ ਵਿੱਚ ਭਾਜਪਾ ਇਸ ਵਾਰ 70 ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ 40 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰ ਸਕਦਾ ਹੈ ਸਰਕਾਰੀ ਜਾਣਕਾਰੀ ਮੁਤਾਬਕ ਸ਼ਿਵਰਾਜ ਸਿੰਘ ਚੌਹਾਨ ਬਾਬਾ ਬਕਾਲਾ ਸਾਹਿਬ ਵਿਖੇ ਕਿਸਾਨ ਚੌਪਾਲ ਪ੍ਰੋਗਰਾਮ ਦੌਰਾਨ ਬਾਬਾ ਬਕਾਲਾ ਸਾਹਿਬ ਅਤੇ ਆਲੇ ਦੁਆਲੇ ਦੇ ਹਲਕੇ ਦੇ ਕਿਸਾਨਾਂ ਨਾਲ ਮੁਲਾਕਾਤ ਵੀ ਕਰਨਗੇ। ਅਤੇ ਖੇਤੀਬਾੜੀ ਮੰਤਰੀ ਹੋਣ ਕਰਕੇ ਇਹ ਕਿਆਸ ਵੀ ਲਗਾਏ ਜਾ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਿਵਰਾਜ ਸਿੰਘ ਚੌਹਾਨ ਬਾਬਾ ਬਕਾਲਾ ਸਾਹਿਬ ਦੀ ਸਟੇਜ ਤੋਂ ਪੰਜਾਬ ਦੇ ਕਿਸਾਨੀ ਮਸਲਿਆਂ ਨੂੰ ਲੈ ਕੇ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ
- Download Babushahi App
-
-