ਹਾਈ ਸਕੂਲ ਮਹਾਲੋਂ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਵਿਗਿਆਨ ਪ੍ਰਦਰਸਨੀ ਵਿੱਚ ਮਾਰੀਆ ਮੱਲਾਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ,28 ਨਵੰਬਰ 2025
ਬਲਾਕ ਪੱਧਰੀ ਵਿਗਆਨ ਪ੍ਰਦਰਸ਼ਨੀ ਵਿਚ ਸਰਕਾਰੀ ਹਾਈ ਸਕੂਲ ਮਹਾਲੋ ਦੇ ਵਿਦਆਰਥੀਆਂ ਨੇ ਮੱਲਾ ਮਾਰੀਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕਾ ਨੀਲਮ ਰਾਣੀ ਨੇ ਦੱਸਿਆ ਕਿ ਰਾਸ਼ਟਰੀ ਆਵਿਸ਼ਕਾਰ ਅਭਿਆਨ ਅਧੀਨ ਸਕੂਲ ਆਫ ਐਮੀਨੈਸ ਨਵਾਂ ਸ਼ਹਿਰ ਵਿਖੇ ਕਰਵਾਈ ਗਈ ਬਲਾਕ ਪੱਧਰੀ ਵਿਗਆਨ ਪ੍ਰਦਰਸ਼ਨੀ 6ਵੀ ਤੋ 10ਵੀ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਮਹਾਲੋ ਦੇ ਵਿਦਆਰਥੀ ਰਮਨਦੀਪ ਨੇ ਥੀਮ ਟਿਕਾਊ ਖੇਤੀਬਾੜੀ ਵਿਚ ਪਹਿਲਾ ਸਥਾਨ,ਸਾਮੀਰ ਨੇ ਥੀਮ ਵੇਸਟ ਮੈਨਜਮੈਟ ਵਿਚ ਦੂਸਰਾਂ ਸਥਾਨ,ਅਭਿਜੋਤ ਸਿੰਘ 8ਵੀ ਨੇ ਥੀਮ ਗਰੀਨ ਊਰਜਾ ਵਿਚ ਦੂਸਰਾ ਸਥਾਨ ੲੁੇਕਮਜੋਤ ਨੇ ਥੀਮ ਗਰੀਨ ਊਰਜਾ ਵਿਚ ਦੂਸਰਾ ਸਥਾਨ ,ਮੁਸਕਾਨ ਕੁਮਾਰੀ ਨੇ ਥੀਮ ਗਣਿਤ ਮਨੋਰੰਜਨ ਵਿਚ ਤੀਸਰਾ ਸਥਾਨ ਅਤੇ ਅਵਿਨਾਸ਼ ਕੁਮਾਰ ਨੇ ਥੀਮ ਪਾਣੀ ਸੁੱਰਖਿਅਣ ਵਿਚੋ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਸਕੂਲ ਮੁੱਖੀ ਸ਼੍ਰੀਮਤੀ ਨੀਲਮ ਰਾਣੀ ਜੀ ਨੇ ਜੈਤੂ ਵਿਦਆਰਥੀਆ ਨੂੰ ਸਨਮਾਨਿਤ ਕੀਤਾਇਸ ਮੌਕੇ ਉਹਨਾਂ ਕਿਹਾ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਦਰਸਨੀ ਵਿੱਚ ਬਲਾਕ ਪੱਧਰ ਤੇ ਵਧੀਆ ਕਾਰਗੁਜਾਰੀ ਦਿਖਾ ਕੁੇ ਸਕੂਲ ,ਮਾਪਿਆ ਅਤੇ ਅਧਿਆਪਕਾਂ ਦਾ ਨਾਂ ਰੌਸਨ ਕੀਤਾ ਹੈ ਇਸ ਮੌਕੇ ਉਹਨਾਂ ਸਕੂਲ ਵਿਦਿਆਰਥੀਆਂ ਅਤੇ ਗਾਈਡ ਟੀਚਰਾਂ ਨੂੰ ਵੀ ਵਧਾਈ ਦਿੱਤੀ।ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।