ਸੰਵਿਧਾਨ ਅਤੇ ਲੋਕਤੰਤਰ ਬਚਾਉਣ ਲਈ ਵਿਸ਼ਾਲ ਏਕਤਾ ਤੇ ਵੱਡੇ ਅੰਦੋਲਨ ਦੀ ਲੋੜ- ਪਾਸਲਾ
ਲੁਧਿਆਣਾ ਦੇ ਗੁਰੂ ਨਾਨਕ ਭਵਨ ‘ਚ ਹੋਈ “ਸੰਵਿਧਾਨ ਬਚਾਓ-ਲੋਕਤੰਤਰ ਬਚਾਓ” ਵਿਚਾਰ ਗੋਸ਼ਟੀ
ਗੁਰਪ੍ਰੀਤ ਸਿੰਘ ਜਖਵਾਲੀ
ਲੁਧਿਆਣਾ 02 ਮਾਰਚ 2026:-ਅੱਜ ਲੁਧਿਆਣਾ ਦੇ ਗੁਰੂ ਨਾਨਕ ਭਵਨ ‘ਚ ਮਹਾਤਮਾ ਜੋਤੀ ਰਾਓ ਫੂਲੇ-ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਸੋਚ ਅਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ ਇੱਕ ਵਿਚਾਰ ਗੋਸ਼ਟੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਹਰਵਿੰਦਰ ਕੌਰ ਰਾਸ਼ਟਰੀ ਪ੍ਰਧਾਨ ਸਮਾਜਿਕ ਸੰਘਰਸ਼ ਪਾਰਟੀ ਨੇ ਕੀਤੀ। ਇਸ ਮੌਕੇ ਤੇ ਮੁੱਖ ਬੁਲਾਰੇ ਤੇ ਤੌਰ ਤੇ ਪੁੱਜੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਵਿੱਚ ਸੰਵਿਧਾਨ ਅਤੇ ਲੋਕਤੰਤਰ ਨੂੰ ਮੰਨੂਵਾਦੀ ਭਾਜਪਾ ਸਰਕਾਰ ਤੋ ਬਚਾਉਣ ਲਈ ਵਿਸ਼ਾਲ ਏਕਤਾ ਤੇ ਵੱਡੇ ਅੰਦੋਲਨ ਦੀ ਲੋੜ ਹੈ। ਉਹਨਾਂ ਆਖਿਆ ਕਿ ਭਾਜਪਾ ਦੀ ਮੋਦੀ ਸਰਕਾਰ ਦੇਸ਼ ਵਿੱਚ ਮੁੜ ਜਾਤੀ ਵਾਦੀ ਪ੍ਰਬੰਧ ਲਾਗੂ ਕਰਕੇ ਦਲਿਤਾ, ਔਰਤਾਂ, ਘੱਟ ਗਿਣਤੀਆਂ ਉੱਪਰ ਜਬਰ ਤੇਜ਼ ਕਰਨ ਦੇ ਰਾਹ ਪਈ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਗੁਰੂਆਂ, ਦੇਸ਼ ਭਗਤਾਂ, ਸਮਾਜ ਸੇਵੀਆ ਨੇ ਸਮਾਜ ਵਿੱਚੋਂ ਸਮਾਜਿਕ ਭੇਦ ਭਾਵ ਖਤਮ ਕਰਕੇ ਸਾਰੇ ਮਨੁੱਖਾਂ ਨੂੰ ਬਰਾਬਰ ਦੇ ਜੀਵਨ ਜਿਉਣ ਦਾ ਹੱਕ ਹੋਣ ਦੀ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਇਤਿਹਾਸ ਨਾਲ ਜੁੱੜ ਕੇ ਪ੍ਰਾਪਤ ਕੀਤੇ ਹੱਕਾਂ ਦੀ ਰਾਖੀ ਲਈ ਇੱਕਮੁੱਠ ਹੋਣ ਦੀ ਜਰੂਤ ਹੈ। ਉਹਨਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਹੋਰ ਰਾਜਨੀਤਿਕ, ਸਮਾਜਿਕ, ਧਰਮ ਨਿਰਪੱਖ ਪਾਰਟੀਆਂ ਦਾ ਸਾਂਝਾ ਮੰਚ ਉਸਾਰਕੇ ਸਮਾਜਿਕ ਨਿਆਂ ਅਤੇ ਆਰਥਿਕ ਮੁਕਤੀ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸਮਾਜ ਨੂੰ ਲਾਮਬੰਦ ਅਤੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰਨਗੇ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਕੁਲਦੀਪ ਸਿੰਘ ਇਸਾਪੁਰੀ ਮੀਤ ਪ੍ਰਧਾਨ ਬਹੁਜਨ ਮੁਕਤੀ ਪਾਰਟੀ, ਪ੍ਰਗਟ ਸਿੰਘ ਜਾਮਾਰਾਏ ਸੂਬਾ ਸਕੱਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਕਾਮਰੇਡ ਹਰਬੰਸ ਮਾਂਗਟ, ਹਰਵਿੰਦਰ ਕੌਰ ਕੌਮੀ ਪ੍ਰਧਾਨ ਸਮਾਜਿਕ ਸੰਘਰਸ਼ ਪਾਰਟੀ,
ਵਿਨੋਦ ਕਦਮ ਮੀਤ ਪ੍ਰਧਾਨ ਸਮਾਜਿਕ ਸੰਘਰਸ਼ ਪਾਰਟੀ, ਬਲਵਿੰਦਰ ਸਿੰਘ ਪ੍ਰਧਾਨ ਲੋਕ ਅਧਿਕਾਰ ਲਹਿਰ, ਭਗਵੰਤ ਸਮਾਓ ਮਜਦੂਰ ਮੁਕਤੀ ਮੋਰਚਾ ਅਜ਼ਾਦ ਨੇ ਸੰਬੋਧਨ ਕਰਦਿਆਂ ਸੰਵਿਧਾਨ ਤੇ ਲੋਕਤੰਤਰ ਬਚਾਓ ਮੋਰਚੇ ਨੂੰ ਉਸਾਰਨ ਲਈ ਤਨੋ, ਮਨੋ, ਧਨੋ ਸਹਿਯੋਗ ਕਰਨ ਦਾ ਫੈਸਲਾ ਕੀਤਾ। ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਨੇ ਬਾਖੂਬੀ ਨਿਭਾਈ। ਅੱਜ ਦੀ ਵਿਚਾਰ ਗੋਸ਼ਟੀ ਵਿੱਚ ਅਮਰੀਕਾ ਅਤੇ ਉਸ ਦੇ ਜੋਟੀਦਾਰਾ ਵੱਲੋਂ ਇਰਾਨ ਉੱਪਰ ਕੀਤੇ ਹਮਲੇ, ਨਿਰਦੋਸ਼ ਲੋਕਾਂ ਦੀ ਕੀਤੀ ਹੱਤਿਆ ਦੀ ਮਤਾ ਪਾ ਕੇ ਸਖ਼ਤ ਨਿਖੇਧੀ ਵੀ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹਨਾ ਹਮਲਿਆਂ ਸਬੰਧੀ ਸਾਜ਼ਸ਼ੀ ਚੁੱਪ ਦੀ ਵੀ ਹਾਜ਼ਰੀਨ ਨੇ ਨਿੰਦਾ ਕੀਤੀ। ਹਾਜ਼ਰ ਇੱਕਠ ਨੇ ਗੁਰਦਾਸਪੁਰ ਵਿੱਚ ਪੁਲਿਸ ਵੱਲੋ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਰਣਜੀਤ ਸਿੰਘ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਪ੍ਰੋ. ਜੈਪਾਲ ਸਿੰਘ, ਪਰਮਜੀਤ ਸਿੰਘ ਲੁਧਿਆਣਾ, ਹਰਨੇਕ ਸਿੰਘ ਗੁੱਜਰਵਾਲ, ਘਣਸ਼ਾਮ, ਸ਼ਲਿੰਦਰ ਧਿਮਾਨ, ਗੁਰਪ੍ਰੀਤਮ ਸਿੰਘ ਚੀਮਾ, ਸਿਕੰਦਰ ਸਿੰਘ ਸੁਨੇਤ, ਸਰਪੰਚ ਚਰਨ ਦਾਸ, ਗੁਰਮੇਲ ਸਿੰਘ ਗੁਰਬਖਸ਼ਪੁਰਾ, ਹਰਦਿਆਲ ਸਿੰਘ ਕੈੜਾ, ਹਰਚੰਦ ਸਿੰਘ ਜਖਵਾਲੀ, ਅਜੈਬ ਸਿੰਘ ਬਠੋਈ, ਗੁਰਦੀਪ ਸਿੰਘ ਕਾਲੀ ਆਦਿ ਹਾਜ਼ਰ ਸਨ।
Click to Follow Babushahi Facebook page →