ਸੈਕਟਰ -94 ਵਿਖੇ ਮਨਾਇਆ ਗਿਆ ਸ਼ਿਵਰਾਤਰੀ ਦਾ ਪਾਵਨ ਤਿਉਹਾਰ
ਭਗਵਾਨ ਸ਼ਿਵ ਸ਼ੰਕਰ ਕਰਨਗੇ ਹਰ ਇੱਕ ਦੀ ਮੁਰਾਦ ਪੂਰੀ : ਕੁਲਵੰਤ ਸਿੰਘ
ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਸ਼ਿਵਰਾਤਰੀ ਮੌਕੇ ਦਿੱਤੀ ਸਭਨਾਂ ਨੂੰ ਮੁਬਾਰਕਬਾਦ
ਮੋਹਾਲੀ 15 ਫਰਵਰੀ,2026 ਅੱਜ ਬੜਾ ਹੀ ਪਾਵਨ, ਸੁਭਾਗਾ ਅਤੇ ਖੁਸ਼ੀਆਂ ਭਰਿਆ ਦਿਨ ਹੈ ਕਿ ਆਪਾਂ ਸਭ ਭਗਵਾਨ ਸ੍ਰੀ ਭੋਲੇਨਾਥ ਜੀ ਦੇ ਚਰਨਾਂ ਵਿੱਚ ਬੈਠੇ ਹਾਂ ਅਤੇ ਸ਼ਿਵਰਾਤਰੀ ਦਾ ਤਿਉਹਾਰ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਹੈ, ਇਸ ਦੇ ਲਈ ਮੈਂ ਸਭਨਾ ਨੂੰ ਮੁਬਾਰਕਬਾਦ ਦਿੰਦਾ ਹਾਂ , ਇਹ ਗੱਲ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਹੀ, ਵਿਧਾਇਕ ਮੋਹਾਲੀ ਕੁਲਵੰਤ ਸਿੰਘ ਸ਼੍ਰੀ ਸ਼ਿਵ ਸ਼ਕਤੀ ਮੰਦਰ ਸਭਾ ਸੈਕਟਰ- 94 ਮੋਹਾਲੀ ਵੱਲੋਂ ਸ਼ਿਵਰਾਤਰੀ ਦਾ ਤਿਉਹਾਰ ਮਨਾਏ ਜਾਣ ਦੇ ਲਈ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਸਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਰਬ ਸ਼ਕਤੀਮਾਨ ਭਗਵਾਨ ਸ਼ਿਵ ਸ਼ੰਕਰ ਜੀ ਦੇ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਇਸ ਸਮਾਗਮ ਦੇ ਵਿੱਚ ਹਾਜ਼ਰ ਹਨ, ਸ਼ਿਵਰਾਤਰੀ ਦਾ ਤਿਉਹਾਰ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਅਤੇ ਮੈ ਸੈਕਟਰ- 94 ਵਿੱਚ ਇੰਨੀ ਵੱਡੀ ਇਕੱਤਰਤਾ ਪਹਿਲੀ ਵਾਰ ਵੇਖੀ ਹੈ ਕਿ ਹਰ ਧਰਮ ਅਤੇ ਫਿਰਕੇ ਨਾਲ ਸੰਬੰਧਿਤ ਵਿਅਕਤੀ ਇਸ ਜਗ੍ਹਾ ਤੇ ਹਾਜ਼ਰ ਹੈ, ਅਤੇ ਮਿਲ ਬੈਠ ਕੇ ਸ਼ਰਧਾਲੂਗਣ ਆਪੋ- ਆਪਣੀ ਸ਼ਰਧਾ ਨਾਲ ਭਗਵਾਨ ਸ਼ਿਵ ਸ਼ੰਕਰ ਜੀ ਦਾ ਗੁਣਗਾਨ ਕਰ ਰਹੇ ਹਨ, ਅਤੇ ਇਹ ਭਾਰਤ ਦੇਸ਼ ਦੀ ਵਿਲੱਖਣਤਾ ਹੈ ਕਿ ਭਾਵੇਂ ਦਿਵਾਲੀ ਹੋਵੇ, ਈਦ ਹੋਵੇ, ਕ੍ਰਿਸਮਸ ਹੋਵੇ ਜਾਂ ਫਿਰ ਕੋਈ ਵੀ ਹੋਰ ਧਰਮ ਨਾਲ ਸੰਬੰਧਿਤ ਤਿਉਹਾਰ ਹੋਵੇ, ਸਭ ਮਿਲ ਕੇ ਮਨਾਉਂਦੇ ਹਨ, ਉਹਨਾਂ ਕਿਹਾ ਕਿ ਮੈਂ ਵੀ ਆਪਣੇ ਆਪ ਨੂੰ ਵਡਭਾਗੀ ਸਮਝਦਾ ਹਾਂ ਕਿ ਮੋਹਾਲੀ ਦੇ ਲੋਕਾਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਮਾਣ- ਸਤਿਕਾਰ ਹਮੇਸ਼ਾ ਹੀ ਦਿੱਤਾ ਹੈ ਅਤੇ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜੋ ਕੁਝ ਵੀ ਮੈਂ ਮੋਹਾਲੀ ਦੇ ਲੋਕਾਂ ਲਈ ਕਰ ਸਕਾਂ, ਉਹ ਹਰ ਹੀਲੇ ਕਰਾਂ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸੈਣੀ ਪਰਿਵਾਰ ਪਹਿਲਾਂ ਫੇਸ- 10 ਦੇ ਵਿੱਚ ਸਾਂਝੇ ਸਮਾਗਮ ਕਰਵਾਉਣ ਦੇ ਲਈ ਹਮੇਸ਼ਾ ਅਗਾਂਹ ਵਧੂ ਭੂਮਿਕਾ ਨਿਭਾਉਂਦਾ ਸੀ ਅਤੇ ਇਸ ਸੈਕਟਰ ਦੇ ਵਿੱਚ ਵੀ ਉਹ ਅਜਿਹੇ ਸਮਾਗਮ ਕਰਵਾਉਣ ਦੇ ਲਈ ਹਮੇਸ਼ਾ ਪਹਿਲ ਕਦਮੀ ਕਰਦੇ ਹਨ , ਉਹਨਾਂ ਕਿਹਾ ਕਿ ਇੱਥੇ ਸੈਕਟਰ- 89 ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਵੀ ਬੈਠੇ ਹਨ ਅਤੇ ਮੈਂ ਇਹਨਾਂ ਨੂੰ ਵੀ ਗੁਰਦੁਆਰਾ ਸਾਹਿਬ ਲਈ ਜਮੀਨ ਦੇ ਸਬੰਧ ਵਿੱਚ 100% ਭਰੋਸਾ ਦੇ ਚੁੱਕਾ ਹਾਂ ਅਤੇ ਭਗਵਾਨ ਸ਼ਿਵ ਸ਼ੰਕਰ ਮੈਨੂੰ ਇਹ ਸੁਮੱਤ ਅਤੇ ਬੁੱਧੀ ਬਖਸ਼ਣ ਕਿ ਮੈਂ ਜਲਦੀ ਤੋਂ ਜਲਦੀ ਇਸ ਮੰਗ ਨੂੰ ਪੂਰੀ ਕਰਵਾ ਸਕਾਂ, ਉਹਨਾਂ ਕਿਹਾ ਕਿ ਭਗਵਾਨ ਭੋਲੇਨਾਥ ਦੀ ਸ਼ਰਨ ਦੇ ਵਿੱਚ ਆਉਣ ਲਈ ਜੋ- ਜੋ ਵੀ ਇੱਛਾ ਆਪਣੇ ਮਨ ਵਿੱਚ ਰੱਖ ਕੇ ਸ਼ਰਧਾਲੂ ਇੱਥੇ ਆਏ ਹਨ , ਭਗਵਾਨ ਸ਼ਿਵ ਸ਼ੰਕਰ ਹਰ ਸੂਰਤ ਵਿੱਚ ਪੂਰੀ ਕਰਨਗੇ, ਇਸ ਮੌਕੇ ਤੇ ਮੌਜੂਦ ਸਾਬਕਾ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸਭਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਗਵਾਨ ਸ਼ਿਵ ਸ਼ੰਕਰ ਅੱਗੇ ਇਹ ਪ੍ਰਾਰਥਨਾ ਕੀਤੀ ਕਿ ਉਹ ਹਾਜ਼ਰੀਨ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਇਸ ਮੌਕੇ ਤੇ ਵੀ ਯੂਥ ਨੇਤਾ ਅਤੇ ਕੌਂਸਲਰ- ਸਰਬਜੀਤ ਸਿੰਘ ਸਮਾਣਾ ਤੋਂ ਇਲਾਵਾ ਕੁਲਦੀਪ ਸਿੰਘ ਸਮਾਣਾ, ਸਾਬਕਾ ਕੌਂਸਲਰ ਰਜਿੰਦਰ ਪ੍ਰਸਾਦ ਸ਼ਰਮਾ, ਬੀ. ਸੀ. ਸੈਣੀ, ਰਾਜ ਕੁਮਾਰ, ਕਮਲ ਬਾਬੂ, ਪੁਸ਼ਪਿੰਦਰ ਸ਼ਰਮਾ ਮੀਨਾ ਸੈਣੀ, ਦੀਪਾਲੀ ਛਾਵੜਾ, ਐਡਵੋਕੇਟ ਜਤਿਨ ਸੈਣੀ, ਪ੍ਰਦੀਪ, ਮਨਪ੍ਰੀਤ ਸਿੰਘ, ਊਸ਼ਾ ਰਾਣੀ, ਸ਼ਿਵਾਨੀ ਦਰਸ਼ਨਾ ਵੀ ਹਾਜ਼ਰ ਸਨ,