ਸੁਤੰਤਰਤਾ ਸੈਨਾਨੀ ਕਾਮਰੇਡ ਜਗਦੀਸ਼ ਚੰਦਰ ਅਤੇ ਮਾਤਾ ਸੁਰੇਸ਼ ਰਾਣੀ ਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਹੈ : ਵਰਿੰਦਰ ਗਰਗ
ਸੰਗਰੂਰ 23 ਨਵੰਬਰ 2026
ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਯਾਦਗਾਰੀ ਟਰੱਸਟ ਰਜਿ. ਸੰਗਰੂਰ ਵਲੋਂ ' ਉਬਰਾਏ ਨਿਵਾਸ ' ਵਿਖੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਕਾਮਰੇਡ ਜਗਦੀਸ਼ ਚੰਦਰ ਜੀ ਅਤੇ ਸ਼੍ਰੀਮਤੀ ਸੁਰੇਸ਼ ਰਾਣੀ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ' ਐ ਮੇਰੇ ਵਤਨ ਕੇ ਲੋਗੋ ' ਸਮਾਰੋਹ ਆਯੋਜਿਤ ਕੀਤਾ ਗਿਆ । ਜਿਸ ਵਿੱਚ ਡਾਕਟਰ ਵਰਿੰਦਰ ਗਰਗ ਜੀ ਐਮ. ਡੀ. ਰੇਡੀਆਲੋਜੀ , ਓ ਐਸ. ਡੀ. ਪ੍ਰੈਜ਼ੀਡੈਂਟ ਪੀ. ਜੀ. ਆਈ. ਐਮ. ਈ. ਆਰ. ਯੂਨੀਅਨ ਹੈਲਥ ਮਨਿਸਟਰ ਗੋਰਮਿੰਟ ਆਫ਼ ਇੰਡੀਆ ਐਂਡ ਪ੍ਰੈਜ਼ੀਡੈਂਟ ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ , ਸੰਸਥਾਪਕ ਸਪਤਸਿੰਧੂ ਨਿਵੇਦਿਤਾ ਟਰੱਸਟ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਸਮਾਰੋਹ ਦੀ ਪ੍ਰਧਾਨਗੀ ਸ਼੍ਰੀ ਰਮਨ ਗਿਰਧਰ ਜੀ ਪ੍ਰਧਾਨ ਸ਼੍ਰੀ ਰਾਮ ਸੇਵਾ ਸੰਮਤੀ ਮੁਕਤਸਰ ਨੇ ਕੀਤੀ ।
ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਰਵਿੰਦਰਪਾਲ ਕੌਰ ਜੀ ਜ਼ਿਲ੍ਹਾ ਸਿਹਤ ਅਫ਼ਸਰ ਸੰਗਰੂਰ , ਡਾਕਟਰ ਵਿਨੋਦ ਕੁਮਾਰ ਜੀ ਸੀਨੀਅਰ ਮੈਡੀਕਲ ਅਫ਼ਸਰ ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਸੰਗਰੂਰ , ਡਾਕਟਰ ਐਚ. ਐਸ.ਬਾਲੀ ਜੀ ਸੇਵਾ ਮੁਕਤ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਾ. ਹਰਨੇਕ ਸਿੰਘ ਢੋਟ ਜੀ ਸੇਵਾ ਮੁਕਤ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ਼ਾਮਲ ਹੋਏ । ਸਮਾਰੋਹ ਦਾ ਆਰੰਭ ਪ੍ਰਧਾਨਗੀ ਮੰਡਲ ਵਲੋਂ ਜਯੋਤੀ ਪ੍ਰਚੰਡ ਕਰਨ ਉਪਰੰਤ ਰਾਸਟਰੀ ਗੀਤ ' ਵੰਦੇ ਮਾਤਰਮ ' ਨਾਲ ਹੋਇਆ । ਟਰੱਸਟ ਦੇ ਪ੍ਰਧਾਨ ਸ਼੍ਰੀ ਬਲਰਾਜ ਉਬਰਾਏ ਬਾਜ਼ੀ ਵਲੋਂ ਸ਼ਾਇਰਾਨਾ ਅੰਦਾਜ਼ ਵਿੱਚ ਬਾਖ਼ੂਬੀ ਕੀਤੇ ਮੰਚ ਸੰਚਾਲਨ ਦੋਰਾਨ ਸ਼੍ਰੀਮਤੀ ਸੁਦਰਸ਼ਨ ਭਾਟੀਆ ਨੇ ਜੀ ਆਇਆਂ ਕਿਹਾ। ਸ਼੍ਰੀਮਤੀ ਪਾਹੁਲ ਉਬਰਾਏ ਨੇ ਟਰੱਸਟ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ । ਡਾ. ਹਰਨੇਕ ਸਿੰਘ ਢੋਟ ਜੀ ਸੇਵਾ ਮੁਕਤ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕਾਮਰੇਡ ਜਗਦੀਸ਼ ਚੰਦਰ ਜੀ ਦੇ ਸੰਘਰਸ਼ਮਈ ਜੀਵਨ ਬਾਰੇ ਪੇਪਰ ਪੜਿਆ ਅਤੇ ਉਨ੍ਹਾਂ ਦੀ ਸਮੁਚੀ ਦੇਣ ਬਾਰੇ ਜ਼ਿਕਰ ਕੀਤਾ । ਡਾਕਟਰ ਰਵਿੰਦਰਪਾਲ ਕੌਰ ਜੀ ਜ਼ਿਲ੍ਹਾ ਸਿਹਤ ਅਫ਼ਸਰ ਸੰਗਰੂਰ , ਡਾਕਟਰ ਵਿਨੋਦ ਕੁਮਾਰ ਜੀ ਸੀਨੀਅਰ ਮੈਡੀਕਲ ਅਫ਼ਸਰ ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਸੰਗਰੂਰ ਅਤੇ ਡਾਕਟਰ ਐਚ. ਐਸ. ਬਾਲੀ ਜੀ ਸੇਵਾ ਮੁਕਤ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਕਾਮਰੇਡ ਜਗਦੀਸ਼ ਚੰਦਰ ਜੀ ਅਤੇ ਸ਼੍ਰੀਮਤੀ ਸੁਰੇਸ਼ ਰਾਣੀ ਜੀ ਨੂੰ ਸ਼ਰਧਾ ਸੁਮਨ ਅਰਪਿਤ ਕਰਦਿਆਂ ਹੋਏ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੋਣ ਲਈ ਕਿਹਾ । ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸ਼੍ਰੀ ਰਮਨ ਗਿਰਧਰ ਜੀ ਪ੍ਰਧਾਨ ਸ਼੍ਰੀ ਰਾਮ ਸੇਵਾ ਸੰਮਤੀ ਮੁਕਤਸਰ ਨੇ ਕਿਹਾ ਮੈਂ ਆਪਣੇ ਆਪ ਨੂੰ ਸੁਭਾਗਸ਼ਾਲੀ ਮਹਿਸੂਸ ਕਰਦਾ ਹਾਂ ਜੋ ਮੈਂ ਇਸ ਦੇਸ਼ ਭਗਤ ਪਰਿਵਾਰ ਦੀ ਹੋਣਹਾਰ ਬੇਟੀ ਸਰੋਜ ਬਾਲਾ ਦਾ ਜੀਵਨ ਸਾਥੀ ਬਣ ਕੇ ਇਸ ਪਰਿਵਾਰ ਨਾਲ ਜੁੜਿਆ । ਉਨ੍ਹਾਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਸਫ਼ਲ ਸਮਾਰੋਹ ਦੇ ਆਯੋਜਨ ਲਈ ਟਰੱਸਟ ਦੇ ਪ੍ਰਧਾਨ ਸ਼੍ਰੀ ਬਲਰਾਜ ਉਬਰਾਏ ਬਾਜ਼ੀ ਨੂੰ ਵਧਾਈ ਵੀ ਦਿੱਤੀ । ਮੁੱਖ ਮਹਿਮਾਨ ਡਾਕਟਰ ਵਰਿੰਦਰ ਗਰਗ ਜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀ ਕਾਮਰੇਡ ਜਗਦੀਸ਼ ਚੰਦਰ ਜੀ ਅਤੇ ਮਾਤਾ ਸ਼੍ਰੀਮਤੀ ਸੁਰੇਸ਼ ਰਾਣੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਇਸ ਗੱਲ ਉਪਰ ਵੀ ਜ਼ੋਰ ਦਿੱਤਾ ਕਿ ਸਾਨੂੰ ਸੁਤੰਤਰਤਾ ਸੈਨਾਨੀਆਂ ਦੀ ਪਵਿੱਤਰ ਯਾਦ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਰੱਖਣਾ ਵੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ । ਉਨ੍ਹਾਂ ਕਿਹਾ ਕਿ ਜੋ ਸਪੁੱਤਰ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹਨ ਪ੍ਰਮਾਤਮਾ ਵੀ ਉਨ੍ਹਾਂ ਉਤੇ ਹਮੇਸ਼ਾ ਮੇਹਰਬਾਨ ਰਹਿੰਦੇ ਹਨ । ਟਰੱਸਟ ਵੱਲੋਂ ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਸੰਗਰੂਰ ਵਿਖੇ ਆਪਣੀ ਕਾਬਲਿਅਤ ਅਤੇ ਨਿਮਰਤਾ ਨਾਲ ਬਾਖ਼ੂਬੀ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ । ਉਬਰਾਏ ਪਰਿਵਾਰ ਵੱਲੋਂ ਟਰੱਸਟ ਦੇ ਪ੍ਰਧਾਨ ਸ਼੍ਰੀ ਬਲਰਾਜ ਉਬਰਾਏ ਬਾਜ਼ੀ , ਸ਼੍ਰੀਮਤੀ ਕਿਰਨ ਬਾਲਾ , ਡਾ. ਵਿਸ਼ਵਜੀਤ ਸਿੰਘ ਰਿੱਕੀ , ਸ਼੍ਰੀ ਅਨੁਰਾਗ ਉਬਰਾਏ , ਸ਼੍ਰੀਮਤੀ ਜਸਵਿੰਦਰ ਕੌਰ ਉਬਰਾਏ , ਸ਼੍ਰੀ ਅਭਿਸ਼ੇਕ ਉਬਰਾਏ , ਸ਼੍ਰੀਮਤੀ ਪਾਹੁਲ ਉਬਰਾਏ , ਸ਼੍ਰੀ ਅਨਵ ਉਬਰਾਏ , ਸ਼੍ਰੀ ਵਿਕਰਮ ਵਰਮਾ , ਸ਼੍ਰੀਮਤੀ ਆਰਤੀ ਵਰਮਾ , ਸ਼੍ਰੀਮਤੀ ਵਿਜੇ ਲਕਸ਼ਮੀ ਜੈਦਕਾ , ਸ਼੍ਰੀਮਤੀ ਸੁਦਰਸ਼ਨ ਭਾਟੀਆ , ਸ਼੍ਰੀਮਤੀ ਸ਼ਾਂਤਾ ਰਾਣੀ ਅਤੇ ਸ਼੍ਰੀਮਤੀ ਸਰੋਜ ਗਿਰਧਰ ਨੇ ਮੁੱਖ ਮਹਿਮਾਨ ਡਾਕਟਰ ਵਰਿੰਦਰ ਗਰਗ ਜੀ , ਵਿਸ਼ੇਸ਼ ਮਹਿਮਾਨ ਸ਼੍ਰੀ ਰਮਨ ਗਿਰਧਰ ਜੀ , ਡਾਕਟਰ ਰਵਿੰਦਰਪਾਲ ਕੌਰ ਜੀ , ਡਾਕਟਰ ਵਿਨੋਦ ਕੁਮਾਰ ਜੀ , ਡਾਕਟਰ ਐਚ. ਐਸ. ਬਾਲੀ ਜੀ ਅਤੇ ਡਾ. ਹਰਨੇਕ ਸਿੰਘ ਢੋਟ ਜੀ ਨੂੰ ਮੋਹ ਭਿੱਜੇ ਅਤੇ ਮੁਹੱਬਤ ਨਾਲ ਲਬਰੇਜ਼ ਸਤਿਕਾਰ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਨੰਨੇ ਮੁੰਨੇ ਬੱਚਿਆਂ ਅਮ੍ਰਿਤਾ ਭਾਟੀਆ ਅਤੇ ਧਰੁਵੀ ਭਾਟੀਆ ਵਲੋਂ ਦੇਸ਼ ਭਗਤੀ ਨਾਲ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਅਤੇ ਹਰਜੋਤ ਸਿੰਘ ਵਲੋਂ ਗਿਟਾਰ ਉੱਤੇ ਦੇਸ਼ ਭਗਤੀ ਦੇ ਨਗ਼ਮੇ ਨਾਲ ਹਾਜ਼ਰੀ ਲਗਵਾਈ ਗਈ । ਇਸ ਮੌਕੇ ਡਾਕਟਰ ਹਿਮਾਂਸ਼ੂ ਗਰਗ , ਡਾਕਟਰ ਰਜਿੰਦਰ ਕੌਰ , ਡਾਕਟਰ ਗੁਰਪ੍ਰੀਤ ਕੌਰ , ਡਾਕਟਰ ਗੀਤਾਂਸ਼ੁ , ਡਾਕਟਰ ਇਕਬਾਲਪ੍ਰੀਤ ਸਿੰਘ , ਡਾਕਟਰ ਮ੍ਰਿਦੁਲ , ਡਾਕਟਰ ਗੁਰਵਿੰਦਰ ਸਿੰਘ ਸੰਧੂ , ਸ਼੍ਰੀ ਸ਼ਿਵ ਨਾਰਾਇਣ ਵਰਮਾ , ਸ਼੍ਰੀ ਦਿਨੇਸ਼ ਮੋਦਗਿੱਲ , ਸ਼੍ਰੀ ਸੰਜੀਵ ਜੈਦਕਾ , ਸ਼੍ਰੀਮਤੀ ਬਲਜਿੰਦਰ ਭਾਟੀਆ , ਸ਼੍ਰੀ ਅਭਿਨਵ ਜੈਦਕਾ , ਸ਼੍ਰੀਮਤੀ ਚਿੰਕੀ ਜੈਦਕਾ , ਸ਼੍ਰੀ ਅੰਕਿਤ ਭਾਟੀਆ , ਸ਼੍ਰੀਮਤੀ ਰੀਨਾ ਭਾਟੀਆ , ਸ਼੍ਰੀਮਤੀ ਵੀਨਾ ਮੋਦਗਿੱਲ , ਸ਼੍ਰੀਮਤੀ ਰਜਨੀ ਸ਼ਰਮਾ , ਸ਼੍ਰੀਮਤੀ ਵੀਨਾ ਵਰਮਾ , ਸ਼੍ਰੀ ਬੀ ਡੀ ਅਰੋੜਾ ,ਕਮਲਜੀਤ ਕੌਰ ਅਤੇ ਸ਼੍ਰੀਮਤੀ ਸੰਤੋਸ਼ ਢੰਡ ਤੋਂ ਇਲਾਵਾ ਨਾਮਵਰ ਸਖਸ਼ੀਅਤਾਂ ਵੀ ਮੌਜੂਦ ਸਨ । ਅਖੀਰ ਵਿਚ ਡਾਕਟਰ ਵਿਸ਼ਵਜੀਤ ਸਿੰਘ ਰਿੱਕੀ ਨੇ ਸਭਨਾਂ ਦਾ ਧੰਨਵਾਦ ਕੀਤਾ ।
- Download Babushahi App
-
-