ਜਗਰਾਉਂ ਪਹੁੰਚੇ ਸੁਖਬੀਰ ਬਾਦਲ ਨੇ ਕਾਰੋਬਾਰੀ, ਵਪਾਰੀ ਅਤੇ ਉਦਯੋਗਪਤੀਆਂ ਦੀਆਂ ਸੁਣੀਆਂ ਮੁਸ਼ਕਲਾਂ
ਅਕਾਲੀ-ਭਾਜਪਾ ਸਰਕਾਰ ਬਣਨ ’ਤੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵਾਂਗੇ : ਸੁਖਬੀਰ ਬਾਦਲ
ਜਗਰਾਉਂ, 26 ਨਵੰਬਰ (ਦੀਪਕ ਜੈਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਗਰਾਉਂ ਅਤੇ ਖੰਨਾ ਵਿਖੇ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗਾਂ ਕਰਦਿਆਂ ਕਿਹਾ ਕਿ 2027 ਵਿੱਚ ਅਕਾਲੀ-ਭਾਜਪਾ ਸਰਕਾਰ ਬਣਨ ’ਤੇ ਉਦਯੋਗਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਸੋਲਰ ਪਾਰਕ ਸਥਾਪਿਤ ਕੀਤੇ ਜਾਣਗੇ ਅਤੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਨਵੇਂ ਉਦਯੋਗਾਂ ਨੂੰ ਸਟੇਟ ਜੀਐੱਸਟੀ ਆਪਣੇ ਕੋਲ ਰੱਖਣ ਦੀ ਸਹੂਲਤ ਦੇਣ ਦਾ ਐਲਾਨ ਵੀ ਕੀਤਾ।
ਸੁਖਬੀਰ ਬਾਦਲ ਨੇ ਕਿਹਾ ਕਿ ਛੋਟੇ ਦੁਕਾਨਦਾਰਾਂ ਲਈ ਰਾਹਤ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਸਿਰਫ਼ 1,000 ਰੁਪਏ ਸਾਲਾਨਾ ਫੀਸ ਦੇ ਕੇ ਖਾਤਾ-ਕਿਤਾਬ ਰੱਖਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਵਪਾਰੀਆਂ ਨੂੰ 10 ਲੱਖ ਰੁਪਏ ਦਾ ਮੈਡੀਕਲ ਅਤੇ ਫਾਇਰ ਬੀਮਾ ਅਤੇ 15 ਲੱਖ ਰੁਪਏ ਦਾ ਜੀਵਨ ਬੀਮਾ ਦੇਣ ਦਾ ਭਰੋਸਾ ਦਿੱਤਾ।
ਉਦਯੋਗਪਤੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਸਟੀਲ ਰੋਲਿੰਗ ਮਿੱਲਾਂ ਲਈ ਮਲਟੀ-ਫਿਊਲ ਦੀ ਵਰਤੋਂ ਦੀ ਇਜਾਜ਼ਤ, ਕੋਲਡ ਸਟੋਰੇਜ ਮਾਲਕਾਂ ਨੂੰ ਬਿਜਲੀ ਦੇ ਨਿਸ਼ਚਿਤ ਖਰਚਿਆਂ ਤੋਂ ਰਾਹਤ ਅਤੇ ਆਲੂਆਂ ਦੀ ਬਹੁਤਾਤ ਹੋਣ ’ਤੇ ਆਟਾ-ਦਾਲ ਸਕੀਮ ਰਾਹੀਂ ਆਲੂ ਵੰਡਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਦੀ ਖਰੀਦ-ਵੇਚ ਲਈ ਐਨਓਸੀ ਦੀ ਸ਼ਰਤ ਖਤਮ ਕਰਨ, ਗੈਰ-ਨਿਯਮਤ ਕਾਲੋਨੀਆਂ ਰੈਗੂਲਰ ਕਰਨ ਅਤੇ ਰਜਿਸਟਰੀ ਤੇ ਇੰਤਕਾਲ ਇੱਕੋ ਸਮੇਂ ਕਰਨ ਦੀ ਵਿਵਸਥਾ ਕੀਤੀ ਜਾਵੇਗੀ।
ਇਸੇ ਤਰ੍ਹਾਂ ਆੜ੍ਹਤੀਆਂ ਨੂੰ 2.5 ਫ਼ੀਸਦੀ ਕਮਿਸ਼ਨ, ਫਲੋਰ ਮਿੱਲਾਂ ਨੂੰ ਸਥਾਨਕ ਕਣਕ, ਸ਼ੈਲਰ ਮਾਲਕਾਂ ਦੇ ਗੋਦਾਮ 31 ਮਾਰਚ ਤੱਕ ਖਾਲੀ ਕਰਵਾਉਣ ਅਤੇ ਦਾਲ ਮਿੱਲਾਂ ਨੂੰ ਉਤਸ਼ਾਹਿਤ ਕਰਨ ਸਬੰਧੀ ਮੰਗਾਂ ’ਤੇ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ‘ਗਰੋਅ ਇਨ ਪੰਜਾਬ’ ਮੁਹਿੰਮ ਸ਼ੁਰੂ ਕਰਨ ਅਤੇ ਇੱਟਾਂ ਦੇ ਭੱਠਿਆਂ ਵਿੱਚ ਪੈਲਟਸ ਦੀ ਲਾਜ਼ਮੀ ਵਰਤੋਂ ਤੋਂ ਰਾਹਤ ਦੇਣ ਦੀ ਗੱਲ ਵੀ ਆਖੀ। ਸੁਨਿਆਰਿਆਂ ਨੂੰ ਪੁਲਿਸ ਵੱਲੋਂ ਬੇਵਜ੍ਹਾ ਪ੍ਰੇਸ਼ਾਨ ਨਾ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸਾਬਕਾ ਵਿਧਾਇਕ ਐਸ.ਆਰ. ਕਲੇਰ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦੀ ਮਜ਼ਬੂਤੀ ਲਈ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰ ਕਿਸੇ ਵੀ ਸੂਬੇ ਦੀ ਤਰੱਕੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ।ਇਸ ਮੌਕੇ ਭਾਜਪਾ ਦੇ ਜਗਰਾਉਂ ਤੋਂ ਸੀਨੀਅਰ ਆਗੂ ਡਾਕਟਰ ਰਜਿੰਦਰ ਸ਼ਰਮਾ ਸਮੇਤ ਮੌਜੂਦ ਸਨ। ਡਾਕਟਰ ਰਜਿੰਦਰ ਸ਼ਰਮਾ ਨੇ ਪਹੁੰਚੇ ਹੋਏ ਕਾਰੋਬਾਰੀਆਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਦਾ ਭਰੋਸਾ ਦਿੱਤਾ।। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਮੁੜ ਪੈਰਾਂ ਸਿਰ ਕਰਨ ਅਤੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਲਈ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਜ਼ਰੂਰੀ ਹੈ।
ਜਗਰਾਉਂ ਵਿਖੇ ਹੋਈ ਮੀਟਿੰਗ ਵਿੱਚ ਇਸ ਮੌਕੇ ਐੱਸਜੀਪੀਸੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ,ਜਿਲਾ ਪ੍ਰਧਾਨ ਚੰਦ ਸਿੰਘ ਡੱਲਾ ਸੁਮੀਤ ਸ਼ਾਸਤਰੀ , ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਸਰਪੰਚ, ਸਰਕਲ ਪ੍ਰਧਾਨ ਮਨਦੀਪ ਸਿੰਘ ਗਾਲਿਬ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਰਣਧੀਰ ਸਿੰਘ ਚੱਕਰ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਕੁਲਦੀਪ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਤੇਜਿੰਦਰਪਾਲ ਸਿੰਘ ਕੰਨੀਆਂ , ਸਰਕਲ ਪ੍ਰਧਾਨ ਚਰਨਜੀਤ ਸਿੰਘ ਜਗਰਾਓਂ, ਸੀਨੀਅਰ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ, ਵਪਾਰੀ ਵਿੰਗ ਹਲਕਾ ਪ੍ਰਧਾਨ ਹਰਦੇਵ ਸਿੰਘ ਬੋਬੀ, ਯੂਥ ਆਗੂ ਵਰਿੰਦਰਪਾਲ ਸਿੰਘ ਪਾਲੀ, ਯੂਥ ਹਲਕਾ ਪ੍ਰਧਾਨ ਜਸਪ੍ਰੀਤ ਸਿੰਘ ਚਕਰ, ਐਸ ਸੀ ਹਲਕਾ ਪ੍ਰਧਾਨ ਰੇਸ਼ਮ ਸਿੰਘ ਮਾਣੂੰਕੇ , ਬੀ ਸੀ ਵਿੰਗ ਹਲਕਾ ਪ੍ਰਧਾਨ ਪਰਮਿੰਦਰ ਸਿੰਘ ਕੰਬੋ ਹਠੂਰ, ਯੂਥ ਆਗੂ ਜੱਟ ਗਰੇਵਾਲ, ਯੂਥ ਆਗੂ ਸੰਦੀਪ ਸਿੰਘ ਮੱਲ੍ਹਾ, ਸੀਨੀਅਰ ਅਕਾਲੀ ਆਗੂ ਜਗਰੂਪ ਸਿੰਘ ਕੋਠੇ ਅੱਠ ਚੱਕ, ਆਈ ਟੀ ਵਿੰਗ ਹਲਕਾ ਪ੍ਰਧਾਨ ਸੁਖਦੇਵ ਸਿੰਘ ਜੱਗਾ ਸੇਖੋਂ, ਆਈ ਟੀ ਵਿੰਗ ਹਲਕਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬੱਸੂਵਾਲ, ਸੀਨੀਅਰ ਅਕਾਲੀ ਆਗੂ ਜਸਵੀਰ ਸਿੰਘ ਦੇਹੜਕਾ, ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਰਸੂਲਪੁਰ, ਸੀਨੀਅਰ ਅਕਾਲੀ ਆਗੂ ਬੂਟਾ ਸਿੰਘ ਭੰਮੀਪੁਰਾ, ਜਨਰਲ ਕੌਂਸਲ ਮਲਕੀਤ ਸਿੰਘ ਹਠੂਰ, ਹਰਦੀਪ ਸਿੰਘ ਮਾਣੂੰਕੇ ,ਜਨਰਲ ਕੌਂਸਲ ਮਹਿੰਦਰਜੀਤ ਸਿੰਘ ਵਿੱਕੀ, ਜਨਰਲ ਕੌਂਸਲ ਸੁਖਬੀਰ ਸਿੰਘ ਰਾਜੂ ਡਾਂਗੀਆ, ਨਰੇਸ਼ ਕੁਮਾਰ, ਪਰਮਿੰਦਰ ਸਿੰਘ ਕੋਠੇ ਫਤਹਿਦੀਨ, ਗੁਰਸਰਨ ਸਿੰਘ ਜਗਰਾਓਂ, ਅਵਤਾਰ ਸਿੰਘ ਬਿੱਲਾ ਪੱਲੇਦਾਰ ਯੂਨੀਅਨ ਸੂਬਾ ਪ੍ਰਧਾਨ, ਜਥੇਦਾਰ ਜਸਦੇਵ ਸਿੰਘ ਲੀਲਾ, ਬਲਾਕ ਸੰਮਤੀ ਮੈਂਬਰ ਬਿੱਟੂ ਲੰਮੇ, ਨੰਬਰਦਾਰ ਕਾਕਾ ਲੰਮੇ, ਨੰਬਰਦਾਰ ਸਤਨਾਮ ਸਿੰਘ ਬੱਸੂਵਾਲ, ਹਨੀ ਗੋਇਲ, ਪ੍ਰਧਾਨ ਜਗਜੀਤ ਸਿੰਘ ਡੱਲ੍ਹਾ, ਚੇਤਨ ਸਿੰਘ ਚਕਰ ਯੂਥ ਪ੍ਰਧਾਨ, ਸੁੱਖੂ ਜਗਰਾਓਂ ਯੂਥ ਪ੍ਰਧਾਨ, ਜਗਤਾਰ ਸਿੰਘ ਕੋਠੇ ਅੱਠ ਚੱਕ, ਗੁਰਮੀਤ ਸਿੰਘ ਜਗਰਾਓਂ ਡਾਕਟਰ, ਸਰਬਜੀਤ ਸਿੰਘ ਗਰਚਾ, ਅਰਸ਼ ਡੱਲਾ, ਗੁਰਵੀਰ ਸਿੰਘ ਸਰਾਂ ਡੱਲ੍ਹਾ,ਸਾਬਕਾ ਸਰਪੰਚ ਕਰਮਜੀਤ ਕੋਠੇ ਸ਼ੇਰਜੰਗ, ਮਿੰਟੂ ਸਵੱਦੀ, ਰਿੰਕੂ ਕਲੇਰਾ, ਬੂਟਾ ਸਿੰਘ ਬੁਰਜ ਕੁਲਾਰਾ, ਬਲਜਿੰਦਰ ਸਿੰਘ ਅਖਾੜਾ, ਮਨਦੀਪ ਸਿੰਘ ਸਿੱਧਵਾਂ ਕਲਾਂ, ਜਤਿੰਦਰ ਸਿੰਘ ਸਿੱਧਵਾਂ ਖੁਰਦ, ਹਾਕਮ ਸਿੰਘ ਚੀਮਨਾ, ਲਾਡੀ ਦੇਹੜਕਾ, ਬਿੱਟੂ ਹਠੂਰ, ਸੁਖਪ੍ਰੀਤ ਹਠੂਰ, ਝਲਮਣ ਸਿੰਘ ਬਾਠ ਚਕਰ, ਚਮਕੌਰ ਸਿੰਘ ਬੁਜਗਰ, ਜਸਵੰਤ ਸਿੰਘ ਪੱਤੀ ਮੁਲਤਾਨੀ, ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਗਗਨਦੀਪ ਸਿੰਘ ਸਰਨਾ, ਸਤਨਾਮ ਸਿੰਘ ਜਗਰਾਓਂ, ਗੁਰਚਰਨ ਸਿੰਘ ਬਾਗੀਆਂ, ਅਵਤਾਰ ਸਿੰਘ ਤਿਹਾੜਾ, ਗੁਰਵਿੰਦਰ ਸਿੰਘ ਕੋਟਲੀ, ਗੁਰਦੀਪ ਸਿੰਘ ਗਾਲਿਬ ਖੁਰਦ, ਸਰਬਜੀਤ ਸਿੰਘ ਕਾਨਗੋ ਸ਼ੇਰਪੁਰ ਕਲਾਂ, ਦਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ, ਨਿਰਭੇ ਸਿੰਘ ਅਲ੍ਹੀਗੜ, ਪ੍ਰਿਤਪਾਲ ਸਿੰਘ ਮੱਲ੍ਹਾ, ਜਸਵਿੰਦਰ ਸਿੰਘ ਲੱਖਾ ਪੰਚ, ਸੁਰਜੀਤ ਸਿੰਘ ਲੱਖਾ, ਗੋਪੀ ਕਮਾਲਪੁਰਾ, ਰਵਿੰਦਰ ਸਿੰਘ ਰਣਧੀਰਗੜ੍ਹ, ਗੋਪਾਲ ਸਿੰਘ ਨੰਬਰਦਾਰ ਭੰਮੀਪੁਰਾ, ਬਲਜਿੰਦਰ ਸਿੰਘ ਗੁਰੂਸਰ, ਰੂਪ ਸਿੰਘ ਬਾਥ ਚੱਕਰ, ਚੰਨਪ੍ਰੀਤ ਸਿੰਘ ਚੀਮਨਾ, ਗੁਰਬਖਸ਼ ਸਿੰਘ ਬਰਸਾਲ, ਕਰਨੈਲ ਸਿੰਘ ਜਨੇਤਪੁਰਾ, ਜੌਨਸਨ ਜਗਰਾਓਂ, ਮਨਜੀਤ ਸਿੰਘ ਫ਼ੌਜੀ ਜਗਰਾਓਂ,ਸਮੇਤ ਕਈ ਆਗੂ ਅਤੇ ਵਪਾਰਕ ਵਰਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
- Download Babushahi App
-
-