ਸੀਨੀਅਰ IAS ਅਫ਼ਸਰ ਰਾਖੀ ਭੰਡਾਰੀ ਨੂੰ ਸਦਮਾ; ਮਾਤਾ ਮੀਨਾ ਗੁਪਤਾ ਦਾ ਦੇਹਾਂਤ, ਅੰਤਿਮ ਸਸਕਾਰ ਭਲਕੇ 12 ਅਪ੍ਰੈਲ ਨੂੰ
Babushahi Network
ਚੰਡੀਗੜ੍ਹ, 11 ਅਪ੍ਰੈਲ 2026: ਪੰਜਾਬ ਦੀ ਸੀਨੀਅਰ ਆਈ.ਏ.ਐਸ. (IAS) ਅਫ਼ਸਰ ਰਾਖੀ ਭੰਡਾਰੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਮੀਨਾ ਗੁਪਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 10 ਅਪ੍ਰੈਲ 2026 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਉਹ ਸਵਰਗਵਾਸੀ ਡਾ. ਵੀ.ਕੇ. ਗੁਪਤਾ (IRS ਸੇਵਾਮੁਕਤ) ਦੇ ਧਰਮ ਪਤਨੀ ਸਨ ਅਤੇ ਸੀਨੀਅਰ ਆਈਏਐਸ ਰਾਹੁਲ ਭੰਡਾਰੀ ਦੀ ਸੱਸ ਸਨ।
ਮੀਨਾ ਗੁਪਤਾ ਦਾ ਜਨਮ 2 ਅਗਸਤ 1947 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣਾ ਜੀਵਨ ਬਹੁਤ ਹੀ ਸਾਦਗੀ, ਮਿਲਾਪੜੇ ਸੁਭਾਅ ਅਤੇ ਉੱਚੀਆਂ ਕਦਰਾਂ-ਕੀਮਤਾਂ ਨਾਲ ਜੀਵਿਆ। ਉਨ੍ਹਾਂ ਦੇ ਜਾਣ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਸੋਗ ਦੀ ਲਹਿਰ ਹੈ।
ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 12 ਅਪ੍ਰੈਲ 2026 (ਐਤਵਾਰ) ਦੁਪਹਿਰ 3:30 ਵਜੇ ਖੜਖੜੀ ਸ਼ਮਸ਼ਾਨ ਘਾਟ, ਗੰਗਾ ਘਾਟ, ਹਰਿਦੁਆਰ ਵਿਖੇ ਕੀਤਾ ਜਾਵੇਗਾ। ਵੱਖ-ਵੱਖ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਸ਼ਖਸੀਅਤਾਂ ਨੇ ਰਾਖੀ ਭੰਡਾਰੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟਾਈ ਹੈ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਹੈ।
Click to Follow Babushahi Facebook page →