ਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ ਦੇ ਵਿਦਿਆਰਥੀ ਨੇ ਵਿਧਾਨ ਸਭਾ ਵਿੱਚ ਬਣਾਈ ਆਪਣੀ ਪਹਿਚਾਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 1 ਦਸੰਬਰ 2025
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਭਾਰਤ ਰਤਨ ਡਾਕਟਰ ਬੀ .ਆਰ. ਅੰਬੇਡਕਰ ਦੇ ਸੰਵਿਧਾਨ ਦਿਵਸ ਤੇ ਮੌਕ ਡਰਿਲ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਗੁਰੂਆਂ ਦੀ ਚਰਨ ਛੋਹ ਧਰਤੀ ਅਤੇ ਖਾਲਸਾ ਪੰਥ ਦੀ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਮੈਮੋਰੀਅਲ ਹਾਲ ਵਿੱਚ ਬੁਲਾਇਆ ਗਿਆ। ਅਰਮਾਨ ਸਿੰਘ ਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਵਿੱਚ ਵਿਸ਼ੇਸ਼ ਸਹਿਯੋਗ ਡਾਕਟਰ ਨਛੱਤਰ ਪਾਲ ਐਮਐਲ ਏ ਨਵਾਂ ਸ਼ਹਿਰ, ਸਕੂਲ ਦੇ ਪ੍ਰਿੰਸੀਪਲ ਸ: ਸਰਬਜੀਤ ਸਿੰਘ, ਗਾਈਡ ਅਧਿਆਪਕ ਰਾਮ ਕ੍ਰਿਸ਼ਨ ਪੱਲੀ ਝਿੱਕੀ ਲੈਕਚਰਾਰ ਪੋਲੀਟੀਕਲ ਸਾਇੰਸ ਅਤੇ ਸਮੂਹ ਸਕੂਲ ਸਟਾਫ ਨਵਾਂ ਸ਼ਹਿਰ ਦਾ ਰਿਹਾ। ਅਰਮਾਨ ਸਿੰਘ ਵੱਲੋਂ ਜੀਰੋ ਆਵਰ, ਧਿਆਨ ਦਿਵਾਊ ਮਤਾ ਅਤੇ ਸਪਲੀਮੈਂਟਰੀ ਪ੍ਰਸ਼ਨ ਕਾਲ ਵਿੱਚ ਭਾਰਤੀ ਲੋਕਤੰਤਰ ਨੂੰ ਮਜਬੂਤ ਬਣਾਉਣ ਲਈ ਵਿਧਾਨ ਸਭਾ ਵਿੱਚ ਆਪਣੇ ਮਹਾਨ ਵਿਚਾਰ ਰੱਖੇ। ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਨੇ ਇਸ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਆਰੰਭਤਾ ਆਪਣੇ ਸ਼ੁਭ ਕਰਮ ਕਮਲਾ ਨਾਲ ਕੀਤੀ ਇਸ ਮੌਕੇ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਡਾ:ਰਵਜੋਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਪੀਕਰ ਸਾਹਿਬ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਵਿਧਾਨ ਸਭਾ ਵੱਲੋਂ ਦਿੱਤਾ ਗਿਆ।