ਵਿਮੁਕਤ ਜਾਤੀ ਦੇ ਆਗੂਆਂ ਨੇ ਸੁਭਾਸ਼ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਜਨਵਰੀ 2026: ਵਿਮੁਕਤ ਜਾਤੀਆਂ ਦੇ ਚੇਅਰਮੈਨ ਬਰਖਾ ਰਾਮ ਦੀ ਸੇਵਾਮੁਕਤੀ ਪਾਰਟੀ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ ਨੂੰ ਵਿਮੁਕਤ ਜਾਤੀਆਂ ਵਲੋਂ ਮੰਗ ਪੱਤਰ ਦਿੱਤਾ ਗਿਆ । ਯੂਨੀਅਨ ਆਗੂਆਂ ਨੇ ਦੱਸਿਆ ਕਿ ਸੁਭਾਸ਼ ਸ਼ਰਮਾ ਨੇ ਭਰੋਸਾ ਦਿੱਤਾ ਹੈ ਕਿ ਵਿਮੁਕਤ ਜਾਤੀਆਂ ਦਾ ਬਣਦਾ ਹੱਕ ਉਨ੍ਹਾਂ ਨੂੰ ਬਹੁਤ ਜਲਦੀ ਸਰਕਾਰ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਮੁਕਤ ਜਾਤੀਆਂ ਦੇ ਕੰਮਾਂ ਨੂੰ ਪੂਰਾ ਕਰਵਾਉਣ ਨੂੰ ਲੈ ਕੇ ਵਚਨਬੱਧ ਹੈ ।ਇਸ ਮੌਕੇ ਯੂਨੀਅਨ ਆਗੂ ਅਮਰਜੀਤ ਸੰਗਰੂਰ, ਸੁਰਜੀਤ ਸੰਗਰੂਰ, ਮਲਕੀਤ ਪੰਜਗਰਾਈਂ , ਸੁਖਜੀਤ ਸਿੰਘ, ਦੈਵੀ ਕਾਉਂਕੇ ਤੋਂ ਇਲਾਵਾ ਬਲਵਿੰਦਰ ਸਿੰਘ ਆਲਮਗੀਰ, ਨਰਿੰਦਰ ਧੀਮਾਨ, ਸੋਨੂੰ ਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।