ਲੁਧਿਆਣਾ : ਫੈਕਟਰੀਆਂ ਵਿੱਚ ਰੇਕੀ ਕਰਕੇ ਕੱਪੜਾ ਚੋਰੀ ਕਰਨ ਵਾਲੇ ਕਾਬੂ
ਚੋਰੀ ਦਾ ਮਾਲ, ਗੱਡੀ ਤੇ ਨਾਜਾਇਜ ਸ਼ਰਾਬ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 29-12-2025
ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐੱਸ ਅਤੇ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ /ਡਿਪਟੀ ਕਮਿਸ਼ਨਰ ਪੁਲਿਸ, ਦਿਹਾਤੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੁਧਿਆਣਾ ਸ਼ਹਿਰ ਨੂੰ ਕ੍ਰਾਈਮ ਮੁਕਤ ਕਰਨ ਦੀ ਚਲਾਈ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਹੌਜਰੀਆਂ/ਫੈਕਟਰੀਆਂ ਵਿੱਚੋ ਰੈਕੀ ਕਰਕੇ ਕੱਪੜਾ ਚੋਰੀ ਕਰਨ ਵਾਲੇ ਗਿਰੋਹ ਦੇ 04 ਮੈਂਬਰ ਕਾਬੂ ਕਰਕੇ ਚੋਰੀ ਦਾ ਮਾਲ, ਗੱਡੀ ਤੇ ਨਾਜਾਇਜ ਸ਼ਰਾਬ ਬਰਾਮਦ ਕੀਤੀ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜਸ਼ਨਦੀਪ ਸਿੰਘ ਗਿੱਲ ਪੀ.ਪੀ.ਐਸ/ਵਧੀਕ ਡਿਪਟੀ ਕਮਿਸ਼ਨਰ ਪੁਲਿਸ-4, ਲੁਧਿਆਣਾ ਅਤੇ ਇੰਦਰਜੀਤ ਸਿੰਘ ਬੋਪਾਰਾਏ ਪੀ.ਪੀ.ਐਸ/ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀ ਏਰੀਆ-ਏ, ਲੁਧਿਆਣਾ ਨੇ ਦੱਸਿਆ ਕਿ ਐੱਸ.ਆਈ. ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਮੋਤੀ ਨਗਰ
ਲੁਧਿਆਣਾ ਨੇ ਵੱਖ-ਵੱਖ ਹੌਜ਼ਰੀਆਂ ਅਤੇ ਫੈਕਟਰੀਆਂ ਵਿੱਚ ਰੇਕੀ ਕਰਕੇ ਚੋਰੀ ਕਰਨ ਵਾਲੇ ਗਿਰੋਹ ਦੇ 06 ਮੈਂਬਰਾਂ ਖਿਲਾਫ ਮੁਦਈ ਗਗਨਦੀਪ ਸਿੰਘ ਮਾਲਕ ਧੰਨ ਗੁਰੂ ਨਾਨਕ ਹੋਜਰੀ ਅਮਰ ਨਗਰ ਸ਼ੇਰਪੁਰ ਲੁਧਿਆਣਾ ਦੇ ਬਿਆਨ ਤੇ ਮੁਕੱਦਮਾ ਨੰਬਰ 248 ਮਿਤੀ 25-12-25 ਨੂੰ ਅ/ਧ 331(4), 305-3(5) ਵਾਧਾ ਜੁਰਮ 317(2) BNS ਥਾਣਾ ਮੋਤੀ ਨਗਰ ਲੁਧਿਆਣਾ ਵਿੱਚ ਦਰਜ ਰਜਿਸਟਰ ਕਰਕੇ ਤਿੰਨ ਦੋਸ਼ੀਆਂ ਅਤੇ ਚੋਰੀ ਦਾ ਮਾਲ ਖਰੀਦਣ ਵਾਲੇ ਇੱਕ ਦੋਸ਼ੀ ਤਨਵੀਰ ਮਾਲਿਕ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਮੁਦਈ ਗਗਨਦੀਪ ਸਿੰਘ ਦੀ ਹੌਜਰੀ ਦਾ ਚੋਰੀ ਕੀਤਾ ਮਾਲ 16 ਬੋਰੇ ਬਰਾਮਦ ਕੀਤੇ ਗਏ। ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਮਹਿੰਦਰਾ ਬਲੈਰੋ ਪਿਕਅਪ HR-68A-4164 ਵੀ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਦੌਰਾਨੇ ਤਫ਼ਤੀਸ਼ ਦੋਸ਼ੀ ਤਰਨ ਕਪੂਰ ਉਰਫ ਲੱਕੀ ਪਾਸੋ 30 ਪੇਟੀਆਂ ਨਾਜਾਇਜ ਅੰਗਰੇਜੀ ਸ਼ਰਾਬ ਮਾਰਕਾ All Seasons Gold Collection Reserve Whisky (ਕੁੱਲ 1440 ਕਵਾਰਟਰ) ਬਰਾਮਦ ਕੀਤੇ ਹਨ। ਦੌਰਾਨੇ ਤਫਤੀਸ਼ ਇੱਕ ਦੋਸ਼ੀ ਤਰੁਣ ਕਪੂਰ ਉਰਫ ਲੱਕੀ ਦੇ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਜੁਰਮ ਦਾ ਵਾਧਾ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਵਿਚ ਤਰੁਣ ਕਪੂਰ ਉਰਫ ਲੱਕੀ, ਸੰਮਣ ਸਿੰਘ, ਰਮਨਦੀਪ ਸਿੰਘ ਉਰਫ ਜੱਸੂ ਅਤੇ ਤਨਵੀਰ ਮਲਿਕ ਸ਼ਾਮਲ ਹਨ, ਜਦਕਿ 02 ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ। ਦੋਸ਼ੀ ਤਰੁਣ ਕਪੂਰ ਉਰਫ ਲੱਕੀ ਦੇ ਖਿਲਾਫ ਲੁਧਿਆਣੇ ਦੇ ਵੱਖ ਵੱਖ ਥਾਣਿਆਂ ਵਿੱਚ ਕਰੀਬ 24 ਮੁਕੱਦਮੇ ਦਰਜ ਹਨ।ਦੋਸ਼ੀਆਂ ਪਾਸੋਂ ਹੋਰ ਪੁੱਛ-ਗਿੱਛ ਜਾਰੀ ਹੈ ਅਤੇ ਹੋਰ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।