ਲੁਧਿਆਣਾ ਪੁਲਿਸ ਵੱਲੋਂ ਗਾਂਜੇ ਸਣੇ ਇਕ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 29 ਦਸੰਬਰ 2025
ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਆਈ.ਪੀ.ਐਸ. ਅਤੇ ਹਰਪਾਲ ਸਿੰਘ ਪੀ.ਪੀ.ਐੱਸ/ਡੀ.ਸੀ.ਪੀ ਇਨਵੈਸਟੀਗੇਸ਼ਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਹੋਇਆਂ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ 40 ਕਿਲੋਗ੍ਰਾਮ ਗਾਂਜਾ ਸਮੇਤ 01 ਦੋਸ਼ੀ ਗ੍ਰਿਫ਼ਤਾਰ ਕੀਤਾ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ/ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਲੁਧਿਆਣਾ ਅਤੇ ਬੇਅੰਤ ਜੁਨੇਜਾ ਪੀ.ਪੀ.ਐਸ/ਏ.ਸੀ.ਪੀ ਸਪੈਸ਼ਲ ਸੈੱਲ ਲੁਧਿਆਣਾ ਨੇ ਦੱਸਿਆ ਕਿ ਇੰਸਪੈਕਟਰ ਹਰਪ੍ਰੀਤ ਸਿੰਘ ਦਹਿਲ ਇੰਚਾਰਜ ਸਪੈਸ਼ਲ ਸੈੱਲ ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਮੋਹਨ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਮਿਤੀ 28-12-2025 ਨੂੰ ਮੁਖਬਰੀ ਦੇ ਅਧਾਰ ’ਤੇ ਥਾਣਾ P.A.U. ਲੁਧਿਆਣਾ ਦੇ ਏਰੀਏ ਵਿੱਚ ਸ਼ੰਕਰ ਕਲੋਨੀ ਨੇੜੇ ਕੂੜਾ ਡੰਪ ਵਿਖੇ ਰੇਡ ਦੌਰਾਨ ਦੋਸ਼ੀ ਰਾਹੁਲ ਕੁਮਾਰ ਪੁੱਤਰ ਜਗਦੀਸ ਕੁਮਾਰ ਵਾਸੀ ਲੁਧਿਆਣਾ ਨੂੰ ਆਟੋ ਨੰਬਰੀ PB-10-HH-3826 (ਰੰਗ ਪੀਲਾ-ਹਰਾ) ਸਮੇਤ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 40 ਕਿਲੋਗ੍ਰਾਮ ਗਾਂਜਾ ਬਰਾਮਦ ਹੋਣ ਤੇ ਥਾਣਾ ਪੀ.ਏ.ਯੂ ਵਿੱਚ ਮੁਕੱਦਮਾ ਨੰ. 178 ਮਿਤੀ 28.12.2025 ਨੂੰ ਅਧੀਨ ਧਾਰਾਵਾਂ 20C-61-85 NDPS ਐਕਟ ਤਹਿਤ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਪੁਲਿਸ ਜ਼ਿਲਾ ਖੰਨਾ ਵਿੱਚ ਇੱਕ ਐੱਨ.ਡੀ.ਪੀ.ਐਸ ਐੱਕਟ ਤਹਿਤ ਮੁਕੱਦਮਾ ਦਰਜ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘੀ ਜਾਂਚ ਕੀਤੀ ਜਾਵੇਗੀ।