ਰਾਤ ਦਾ ਖਾਣਾ ਖਾਣ ਤੋਂ ਬਾਅਦ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦੇ ਦੱਸ ਦੇ ਕਰੀਬ ਬੱਚਿਆਂ ਦੀ ਵਿਗੜੀ ਸਿਹਤ ..
ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 2 ਫਰਵਰੀ
ਸਿੱਖਿਆ ਦਾ ਮਿਆਰ ਚੁੱਕਣ ਲਈ ਵੀ ਕੁ ਸਾਲ ਪਹਿਲਾਂ ਅਕਾਲੀ ਅਕਾਲੀ ਦਲ ਸਰਕਾਰ ਵੱਲੋਂ ਪੰਜਾਬ ਵਿੱਚ ਮੈਰੀਟੋਰੀਅਲ ਸਕੂਲ ਬਣਾਏ ਗਏ ਸੀ , ਜਿੱਥੇ ਹੋਣਹਾਰ ਵਿਦਿਆਰਥੀਆਂ ਨੂੰ ਐਂਟਰਂਸ ਟੈਸਟ ਰਾਹੀਂ ਮੈਰਿਟ ਦੇ ਹਿਸਾਬ ਤੇ ਦਾਖਲਾ ਮਿਲਦਾ। ਪਰ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਕਰੀਬ ਦੱਸ ਵਿਦਿਆਰਥੀਆਂ ਅਚਾਨਕ ਵਿਗੜ ਗਈ ਜਿਨਾਂ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਰਾਤ ਦਾ ਖਾਣਾ ਖਾਦਾ ਸੀ ਜਿਸ ਤੋਂ ਬਾਅਦ ਸਾਡੀ ਸਿਹਤ ਖਰਾਬ ਹੋ ਗਈ। ਉਨਾਂ ਨੇ ਕਿਹਾ ਕਿ ਹੋ ਸਕਦਾ ਹੈ ਬੱਚਿਆਂ ਨੂੰ ਫੂਡ ਪੋਇਜ਼ਨਿੰਗ ਹੋਈ ਹੋਵੇ ।ਉੱਥੇ ਹੀ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਸਹੀ ਖਾਣਾ ਨਾ ਦੇਣ ਤੇ ਅਸੀਂ ਪਹਿਲਾਂ ਵੀ ਇੱਕ ਤੋਂ ਵਾਰ ਕੰਪਲੇਂਟ ਕੀਤੀ ਹੈ ਉਥੇ ਹੀ ਇਸ ਸਬੰਧ ਵਿੱਚ ਬੱਚਿਆਂ ਨੇ ਕਿਹਾ ਕਿ 8:30ੇ ਵਜੇ 8 ਤੋਂ 10 ਬੱਚਿਆਂ ਦੀ ਸਿਹਤ ਇੱਕਦਮ ਵਿਗੜ ਗਈ ਜਿਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਾਇਆ ਗਿਆ ।
ਉੱਥੇ ਹੀ ਇਸ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਰਜੀਵ ਮਹਾਜਨ ਨੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਬਿਲਕੁਲ ਸਾਫ ਸੁਥਰਾ ਖਾਣਾ ਦਿੱਤਾ ਜਾਂਦਾ ਹੈ ।ਬੱਚਿਆਂ ਦੀ ਸਿਹਤ ਅਚਾਨਕ ਖਰਾਬ ਹੋਈ ਹੈ। ਮੈਂ ਅੱਜ ਮੈਡੀਕਲ ਲੀਵ ਤੇ ਸੀ ਮੇਰੀ ਤਬੀਅਤ ਖਰਾਬ ਸੀ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਸਿਵਿਲ ਹਸਪਤਾਲ ਵਿਖੇ ਆਇਆ ਹਾਂ ਉਥੇ ਹੀ ਬੱਚਿਆਂ ਦੀ ਹਾਲਤ ਕਾਫੀ ਜਿਆਦਾ ਖਰਾਬ ਸੀ ਦਰਦ ਦੇ ਨਾਲ ਬੱਚੇ ਤੜਫ ਰਹੇ ਸੀ ਜਿਨਾਂ ਬੱਚਿਆਂ ਦੇ ਮਾਤਾ ਪਿਤਾ ਗੁਰਦਾਸਪੁਰ ਦੇ ਹਨ ਉਹ ਆਪਣੇ ਬੱਚਿਆਂ ਦਾ ਹਾਲ ਜਾਨਣ ਹਸਪਤਾਲ ਵਿੱਚ ਆ ਗਏ ਹਨ । ਪਤਾ ਲੱਗਿਆ ਹੈ ਕਿ ਕੱਲ ਇਹਨਾਂ ਨੂੰ ਆਇਰਨ ਦੀ ਗੋਲੀ ਵੀ ਦਿੱਤੀ ਗਈ ਸੀ ਸ਼ਾਇਦ ਉਸ ਨਾਲ ਇਹਨਾਂ ਨੂੰ ਗੈਸ ਹੋ ਗਈ ਹੈ । ਪਰ ਬੱਚਿਆਂ ਦੀ ਹਾਲਤ ਬਿਲਕੁਲ ਸਥਿਰ ਹੈ।