ਬਿਕਰਮਜੀਤ ਬਰਾੜ ਨੂੰ ਬਣੇ SP; DGP ਨੇ ਲਗਾਏ ਸਟਾਰ
ਚੰਡੀਗੜ੍ਹ: 18 ਫਰਵਰੀ 2026- ਪੰਜਾਬ ਪੁਲਿਸ ਦੇ ਅਧਿਕਾਰੀ ਬਿਕਰਮਜੀਤ ਸਿੰਘ ਬਰਾੜ ਦੀ ਪਦਉੱਨਤੀ ਮੌਕੇ ਅੱਜ ਸੈਕਟਰ-9 ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਵਿਸ਼ੇਸ਼ 'ਪਿਪਿੰਗ-ਇਨ' (Pipping-In) ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਸੁਪਰਡੈਂਟ ਆਫ ਪੁਲਿਸ (SP) ਵਜੋਂ ਨਵੇਂ ਰੈਂਕ ਲਗਾਏ ਗਏ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP) ਗੌਰਵ ਯਾਦਵ (IPS) ਨੇ ਬਿਕਰਮਜੀਤ ਸਿੰਘ ਬਰਾਰ ਦੀ ਵਰਦੀ 'ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਨਵੇਂ ਰੈਂਕ ਨਾਲ ਨਿਵਾਜਿਆ। ਇਸ ਖ਼ੁਸ਼ੀ ਦੇ ਮੌਕੇ 'ਤੇ ਸ਼੍ਰੀ ਪ੍ਰਮੋਦ ਭਾਨ (IPS), ADGP AGTF ਅਤੇ ਗੁਰਮੀਤ ਚੌਹਾਨ (IPS), DIG AGTF ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸੇਵਾਵਾਂ ਦੀ ਸ਼ਲਾਘਾ: ਡੀ.ਜੀ.ਪੀ. ਅਤੇ ਹੋਰ ਉੱਚ ਅਧਿਕਾਰੀਆਂ ਨੇ ਬਰਾੜ ਦੀਆਂ ਪੁਲਿਸ ਵਿਭਾਗ ਪ੍ਰਤੀ ਸ਼ਾਨਦਾਰ ਸੇਵਾਵਾਂ, ਦ੍ਰਿੜਤਾ ਅਤੇ ਵਚਨਬੱਧਤਾ ਦੀ ਭਰਪੂਰ ਸ਼ਲਾਘਾ ਕੀਤੀ।
ਬਿਕਰਮਜੀਤ ਸਿੰਘ ਬਰਾੜ ਦੀ ਇਹ ਤਰੱਕੀ ਉਨ੍ਹਾਂ ਦੇ ਸ਼ਾਨਦਾਰ ਸੇਵਾ ਕੈਰੀਅਰ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ। ਦੱਸਣਯੋਗ ਹੈ ਕਿ ਉਹ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਹੋਰ ਅਹਿਮ ਅਹੁਦਿਆਂ 'ਤੇ ਰਹਿੰਦਿਆਂ ਕਈ ਵੱਡੇ ਅਪਰੇਸ਼ਨਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹ ਚੁੱਕੇ ਹਨ। ਉਨ੍ਹਾਂ ਦੀ ਇਸ ਉਪਲਬਧੀ 'ਤੇ ਪੂਰੇ ਪੁਲਿਸ ਮਹਿਕਮੇ ਵਿੱਚ ਖ਼ੁਸ਼ੀ ਦੀ ਲਹਿਰ ਹੈ।