ਬਰਸਾਤੀ ਮੌਸਮ 'ਚ ਡੇਂਗੂ ਦਾ ਖਤਰਾ ਵਧਿਆ, ਸਰਕਾਰੀ ਹਸਪਤਾਲ ਮਰੀਜ਼ਾਂ ਦੇ ਇਲਾਜ ਲਈ ਬਿਲਕੁਲ ਤਿਆਰ
ਰੋਹਿਤ ਗੁਪਤਾ
ਗੁਰਦਾਸਪੁਰ 5 ਜੁਲਾਈ 2025- ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਆਮ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨ ਗੁਣੀਆਂ ਵਰਗੀ ਬਿਮਾਰੀਆਂ ਦਾ ਡਰ ਸਤਾਉਣ ਲੱਗਦਾ ਹੈ। ਹਰ ਸਾਲ ਬਰਸਾਤੀ ਮੌਸਮ ਦੇ ਵਿੱਚ ਡੇਂਗੂ ਕਈਆਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ ।ਕਿਸ ਤਰੀਕੇ ਦੇ ਨਾਲ ਬਚਣਾ ਚਾਹੀਦਾ ਹੈ ਅਤੇ ਜੇਕਰ ਡੇਂਗੂ ਹੋ ਜਾਵੇ ਤਾਂ ਕਿੱਥੋਂ ਕਰਵਾਉਣਾ ਚਾਹੀਦਾ ਹੈ ਇਲਾਜ ,
ਇਸ ਬਾਰੇ ਸਹਾਇਕ ਜਿਲਾ ਮਲੇਰੀਆ ਅਫਸਰ ਗੁਰਦਾਸਪੁਰ ਅਤੇ ਸੀਨੀਅਰ ਮੈਡੀਕਲ ਅਫਸਰ ਬਟਾਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਸਾਫ ਪਾਣੀ ਦੇ ਵਿੱਚ ਹੀ ਇਹ ਪੈਦਾ ਹੁੰਦਾ ਹੈ ਸਾਨੂੰ ਹਰ ਦੂਜੇ ਤੀਜੇ ਦਿਨ ਆਪਣੀ ਫਰਿੱਜ ਕੂਲਰ ਅਤੇ ਜਿੱਥੇ ਵੀ ਸਾਫ ਪਾਣੀ ਇਕੱਠਾ ਹੁੰਦਾ ਹੈ ਉਸ ਨੂੰ ਨਿਰੰਤਰ ਸਾਫ ਕਰਨਾ ਚਾਹੀਦਾ ਹੈ ਦੂਸਰੇ ਪਾਸੇ ਉਹਨਾਂ ਕਿਹਾ ਕਿ ਜੇਕਰ ਡੇਂਗੂ ਦੇ ਮਰੀਜ਼ ਵੱਧਦੇ ਨੇ ਤਾਂ ਇਹਨਾਂ ਦਾ ਇਲਾਜ ਕਰਨ ਲਈ ਸਰਕਾਰੀ ਹਸਪਤਾਲ ਪੂਰੀ ਤਰ੍ਹਾਂ ਨਾਲ ਤਿਆਰ ਹੈ