ਮੁੱਖ ਖੇਤੀਬਾੜੀ ਅਫਸਰ ਜਗਦੇਵ ਸਿੰਘ
ਦੀਦਾਰ ਗੁਰਨਾ
ਫਤਹਿਗੜ ਸਾਹਿਬ 21 ਅਗਸਤ 2026 : ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਦੇ ਨਾਲ-ਨਾਲ ਵਾਧੂ ਖਰਚਾ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ ਵਜੋ 1500 ਰੁਪਏ ਪ੍ਰਤੀ ਏਕੜ ਦਿੱਤੇ ਜਾਂਦੇ ਹਨ। ਮੁੱਖ ਖੇਤੀਬਾੜੀ ਅਫਸਰ ਜਗਦੇਵ ਸਿੰਘ ਨੇ ਕਿਹਾ ਕਿ ਝੋਨੇ ਦੀ ਭੋਤਿਕੀ ਪੜਤਾਲ ਸਬੰਧੀ ਆਨਲਾਈਨ ਪੋਰਟਲ ਖੁੱਲਾ ਹੈ। ਜ਼ਿਲ੍ਹਾ ਫਤਹਿਗੜ ਸਾਹਿਬ ਵਿੱਚ ਹੁਣ ਤੱਕ 235 ਕਿਸਾਨਾਂ ਨੇ ਆਨਲਾਈਨ ਪੋਰਟਲ ਤੇ 1297 ਏਕੜ ਰਕਬਾ ਪੰਜਾਬ ਸਰਕਾਰ ਦੁਆਰਾ ਘੋਸ਼ਿਤ 1500 ਰੁਪਏ ਪ੍ਰਤੀ ਏਕੜ ਪ੍ਰਾਪਤ ਕਰਨ ਲਈ ਆਪਣਾ ਨਾਮ ਦਰਜ ਕੀਤਾ ਹੈ
ਉਹਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਮਜ਼ਦੂਰੀ, ਸਮੇ, ਖੇਤੀ ਲਾਗਤ, ਖਰਚੇ ਅਤੇ ਜਮੀਨ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ. ਸਿੱਧੀ ਬਿਜਾਈ ਤਕਨੀਕ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਹੀ ਨਦੀਨ ਨਾਸ਼ਕ ਦਵਾਈਆਂ ਦੀ ਸਮੇਂ ਸਿਰ ਤੇ ਸਹੀ ਤਕਨੀਕ ਅਪਣਾ ਕੇ ਵਰਤੋਂ ਕੀਤੀ ਜਾਵੇ ਜੇਕਰ ਝੋਨੇ ਦੀ ਫ਼ਸਲ ਵਿੱਚ ਸਵਾਂਕ, ਸਵਾਂਕੀ ਜਾਂ ਮੁਰਕ ਹੈ ਤਾਂ 100 ਮਿਲੀ ਲੀਟਰ ਬਿਸਪੈਰੀਬੈਕ 10 ਐਸ.ਸੀ. ਅਤੇ ਮੋਥਾ,ਗੰਢੀ ਵਾਲਾ ਮੋਥਾ,ਘਰਿੱਲਾ,ਮਿਰਚ ਬੂਟੀ,ਦੋਧਕ ਆਦਿ ਲਈ 8 ਗ੍ਰਾਮ ਐਲਮਿਕਸ ਨੂੰ 100-150 ਲੀਟਰ ਪਾਣੀ ਵਿੱਚ ਘੋਲ ਕੇ 2-4 ਪੱਤਿਆ ਦੀ ਅਵਸਥਾ ਤੇ ਛਿੜਕਾਅ ਕਰਨਾ ਚਾਹੀਦਾ ਹੈ
ਵਿਭਾਗ ਵੱਲੋਂ 25 ਅਗਸਤ 2026 ਤੱਕ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦੀ ਭੌਤਿਕੀ ਪੜਤਾਲ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕੀਤੀ ਜਾਵੇਗੀ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 25 ਅਗਸਤ ਤੱਕ ਆਪਣੀ ਖੇਤ ਦੀ ਭੌਤਿਕੀ ਪੜਤਾਲ ਜਰੂਰ ਕਰਵਾਉਣ. ਜੇ ਕਿਸੇ ਕਿਸਾਨ ਦੇ ਖੇਤ ਦੀ ਭੌਤਕੀ ਪੜਤਾਲ 25 ਅਗਸਤ ਤੱਕ ਨਹੀਂ ਹੁੰਦੀ ਤਾਂ 25 ਅਗਸਤ 2026 ਤੋਂ ਬਾਅਦ ਪੋਰਟਲ ਬੰਦ ਹੋ ਜਾਵੇਗਾ ਅਤੇ ਉਹ ਕਿਸਾਨ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ
- Download Babushahi App
-
-