ਮੌਕੇ ਤੋਂ ਬਰਾਮਦ ਹੋਇਆ ਅਸਲਾ ਅਤੇ ਮੋਟਰਸਾਈਕਲ
ਦੀਦਾਰ ਗੁਰਨਾ
ਪਟਿਆਲਾ 23 ਨਵੰਬਰ 2025 : SSP ਵਰੁਣ ਸ਼ਰਮਾ ਦੀ ਅਗਵਾਈ ਅਤੇ ਚੌਕਸ ਨਿਗਰਾਨੀ ਹੇਠ ਪਟਿਆਲਾ ਪੁਲਿਸ ਨੇ ਅੱਜ ਇੱਕ ਵੱਡੀ ਅਪਰਾਧਿਕ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਬੰਬੀਹਾ ਗੈਂਗ ਦੇ ਦੋ ਖ਼ਤਰਨਾਕ ਅਤੇ ਲੋੜੀਂਦੇ ਸ਼ੂਟਰਜ਼ ਨੂੰ ਮੁਕਾਬਲੇ ਵਿਚ ਜ਼ਖਮੀ ਕਰਕੇ ਕਾਬੂ ਕਰ ਲਿਆ , ਜਾਣਕਾਰੀ ਮੁਤਾਬਕ, ਸੀ.ਆਈ.ਏ ਸਟਾਫ ਪਟਿਆਲਾ ਅਤੇ ਥਾਣਾ ਤ੍ਰਿਪੜੀ ਦੀ ਸਾਂਝੀ ਟੀਮ ਨੇ ਨਾਕਾਬੰਦੀ ਦੌਰਾਨ ਹਰਪ੍ਰੀਤ ਉਰਫ਼ ਮੱਖਣ ਅਤੇ ਗੌਤਮ ਉਰਫ਼ ਬਾਦਸ਼ਾਹ ਨੂੰ ਰੋਕਿਆ, ਜਿਹਨਾਂ ਨੇ ਪੁਲਿਸ ਪਾਰਟੀ ‘ਤੇ ਫਾਇਰ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ , ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਦੋਨੋਂ ਨੂੰ ਕਾਬੂ ਕੀਤਾ, ਜਿਹੜੇ ਮੁਕਾਬਲੇ ਵਿਚ ਜ਼ਖਮੀ ਹੋ ਗਏ
ਦੋਵੇਂ ਵਾਰਦਾਤੀ ਕਈ ਗੰਭੀਰ ਮਾਮਲਿਆਂ — ਕਤਲ, ਕਤਲ ਦੀ ਕੋਸ਼ਿਸ਼, ਲੁੱਟ ਅਤੇ ਡਕੈਤੀ — ਵਿੱਚ ਲੰਬੇ ਸਮੇ ਤੋਂ ਫਰਾਰ ਸਨ ਅਤੇ ਬੰਬੀਹਾ ਗੈਂਗ ਦਾ ਸਰਗਰਮ ਹਿੱਸਾ ਮੰਨੇ ਜਾਂਦੇ ਹਨ , ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਕਰਕੇ ਪਟਿਆਲਾ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ , ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਕੇ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਨਾਕਾਮ ਕੀਤਾ
ਮੌਕੇ ਤੋਂ ਬਰਾਮਦਗੀ:
- 2 ਪਿਸਤੌਲ (.30 ਬੋਰ)
- 5 ਜ਼ਿੰਦਾ ਕਾਰਤੂਸ
- 5 ਖਾਲੀ ਸ਼ੈੱਲ