ਨਿਰੰਕਾਰੀ ਸ਼ਰਧਾਲੂਆਂ ਨੇ ਸੰਤ ਨਿਰੰਕਾਰੀ ਭਵਨ ਬਠਿੰਡਾ ਵਿਖੇ ਸਤਿਸੰਗ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ 24 ਨਵੰਬਰ , 2025 : ਸੰਤ ਨਿਰੰਕਾਰੀ ਸਤਿਸੰਗ ਭਵਨ, ਮਲੋਟ ਰੋਡ, ਬਠਿੰਡਾ ਵਿਖੇ ਸਤਿਸੰਗ ਕਰਵਾਇਆ ਗਿਆ। ਜਿਸ ਵਿਚ ਬਠਿੰਡਾ ਜੋਨ ਦੀਆਂ ਸਾਰੀਆਂ ਬਰਾਂਚਾਂ ਦੀ ਸਾਧ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ। ਇਸਮੌਕੇ ਪ੍ਰਚਾਰ ਅਤੇ ਪ੍ਰਸਾਰ ਵਿਭਾਗ ਦੇ ਮੈਂਬਰ ਇੰਚਾਰਜ ਸ੍ਰੀ ਐਚ.ਐਸ. ਗੁਲੇਰੀਆ ਸਮੂਹ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਉਹਨਾਂ ਨੇ ਫ਼ਰਮਾਇਆ ਕਿ ਭਗਤੀ ਨੂੰ ਆਨੰਦਮਈ ਬਨਾਉਣ ਲਈ ਹਮੇਸ਼ਾ ਹਰ ਕਰਮ ਅਧਿਆਤਮਕਤਾ , ਪ੍ਰੇਮ-ਪਿਆਰ ਅਤੇ ਚੰਗੇ ਆਚਰਣ ਵਾਲਾ ਹੋਣਾ ਚਾਹੀਦਾ ਹੈ, ਜਿਸ ਤਰਾਂ ਕਿਸੇ ਵੀ ਕਾਲਜ ਦੀ ਪਹਿਚਾਣ, ਕਾਲਜ ਦੀ ਬਿਲਡਿੰਗ ਜਾਂ ਉੱਥੇ ਮਿਲਣ ਵਾਲੀ ਸਹੂਲਤਾਂ ਤੋਂ ਨਹੀਂ ਹੁੰਦੀ, ਪਹਿਚਾਣ ਸਿਰਫ ਉੱਥੇ ਪੜਨ ਵਾਲੇ ਵਿਦਿਆਰਥੀਆਂ 'ਚ ਗੁਣ ਉਨ੍ਹਾਂ ਦੇ ਵਿਅਕਤੀਗਤ ਜੀਵਨ ਅਤੇ ਆਚਰਣ ਤੋਂ ਹੁੰਦੀ ਹੈ, ਜਿਸ ਸਦਕਾ ਉਹ ਸਮਾਜ ਵਿਚ ਮਾਨਵਤਾ ਦੇ ਕਲਿਆਣ ਲਈ ਵਿਚਰਨ ਕਰਦੇ ਹਨ। ਉਸੇ ਤਰ੍ਹਾਂ ਨਿਰਵਿਘਨ ਸੰਗਤਾਂ ਕਰਨ ਨਾਲ ਸਾਡੇ ਅੰਦਰ ਹਮੇਸ਼ਾ ਪੇ੍ਮ ਪਿਆਰ, ਨਿਮਰਤਾ ਵਾਲੇ ਅਧਿਆਤਮਿਕਤਾ ਦੇ ਦੈਵੀ ਗੁਣ ਅਤੇ ਚੰਗੇ ਆਚਰਣ ਵਾਲੇ ਗੁਣ ਹਾਸਿਲ ਕਰਦੇ ਹਾਂ, ਜਿਸ ਨਾਲ ਸਮਾਜ/ਗਲੀ- ਮਹੁੱਲੇ ਵਿਚ ਭਾਈਚਾਰਕ ਸਾਂਝ ਅਤੇ ਪ੍ਰੇਮ-ਪਿਆਰ ਵਧਦਾ ਹੈ ।
ਉਨਾਂ ਅੱਗੇ ਦੱਸਿਆ ਕਿ ਭਗਤੀ ਵਿਚ ਸ਼ਰਦਾ, ਪ੍ਰੇਮ-ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਭਗਤੀ ਲਗਨ ਤੇ ਪਿਆਰ ਤੋਂ ਬਿਨਾਂ ਅਧੂਰੀ ਹੈ। ਉੰਨਾ ਅੱਗੇ ਉਦਾਹਰਣ ਦਿੰਦੇ ਹੋਏ ਸਮਝਾਇਆ ਕਿ ਜਿਸ ਤਰਾਂ ਪੋਦੇ ਦੀ ਖੂਬਸੂਰਤੀ ਉਸ 'ਤੇ ਲੱਗੇ ਹਰੇ ਪੱਤਿਆਂ ਅਤੇ ਫੁੱਲਾਂ ਨਾਲ ਹੁੰਦੀ ਹੈ, ਇਸ ਖੂਬਸੂਰਤੀ ਨੂੰ ਕਾਇਮ ਰੱਖਣ ਲਈ ਉੰਨਾ ਪੱਤਿਆਂ ਦਾ ਹਰਾ ਰਹਿਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਭਗਤੀ ਅੰਦਰ ਲਗਨ ਤੇ ਪਿਆਰ ਨਹੀਂ ਹੈ ਤਾਂ ਅਜਿਹੀ ਭਗਤੀ ਨਾਲ ਜੀਵਨ ਸਾਰਥਕ ਹੋਣਾ ਸੰਭਵ ਨਹੀਂ ਹੋਵੇਗਾ। ਇਸ ਅਵਸਰ ਤੇ ਸੰਤ ਨਿਰੰਕਾਰੀ ਮੰਡਲ ਜੋਨ ਬਠਿੰਡਾ ਦੇ ਜੋਨਲ ਇਨਚਾਰਜ ਸ੍ਰੀ ਐਸ ਪੀ ਦੁੱਗਲ ਅਤੇ ਸੰਯੋਜਕ ਸ੍ਰੀ ਆਦਰਸ਼ ਮੋਹਨ ਨੇ ਸਮੁੱਚੀ ਸਾਧ ਸੰਗਤ ਅਤੇ ਦਿੱਲੀ ਤੋਂ ਆਏ ਮੁੱਖ ਮਹਿਮਾਨ ਸ੍ਰੀ ਐਚ.ਐਸ. ਗੁਲੇਰੀਆ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।