ਨਸ਼ੇ ਦੀ ਪੂਰਤੀ ਲਈ 75 ਵਰਿਆਂ ਦੇ ਬਜ਼ੁਰਗ ਕੋਲੋਂ 28000 ਲੁੱਟ ਕੇ ਕਰਤਾ ਸੀ ਕਤਲ, ਦੋ 2 ਜਣੇ ਗ੍ਰਿਫ਼ਤਾਰ
ਇੱਕ ਪਹਿਲਾਂ ਹੀ 12 ਸਾਲ ਜੇਲ ਕੱਟ ਕੇ ਆਇਆ ਤੇ ਦੂਜੇ ਤੇ ਚਾਰ ਮਾਮਲੇ ਨਸ਼ੇ ਅਤੇ ਲੁੱਟ ਖੋਹ ਦੇ ਪਹਿਲਾਂ ਹੀ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੇ ਦਿਨੀਂ ਕਸਬਾ ਘੁਮਾਣ ਦੇ 73 ਸਾਲਾਂ ਬਜ਼ੁਰਗ ਦਾਲ ਲੂਟ ਖੋ ਦੀ ਨੀਅਤ ਨਾਲ ਕਤਲ ਕਰਨ ਵਾਲੇ ਦੋ ਲੁਟੇਰੇ ਕਰੀਬ ਹਫਤੇ ਭਰ ਦੇ ਮਸ਼ੱਕਤ ਤੋਂ ਬਾਅਦ ਪੁਲਿਸ ਵੱਲੋਂ ਗਿਰਫ਼ਤਾਰ ਕਰ ਲਏ ਗਏ ਹਨ। 6 ਸਤੰਬਰ ਨੂੰ ਸਾਈਕਲ ਤੇ ਜਾ ਰਹੇ ਬਜ਼ੁਰਗ ਸ਼ਾਮ ਸਿੰਘ ਕੋਲੋਂ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਵੱਲੋਂ 28000 ਖੋਹ ਲਏ ਗਏ ਸਨ ਅਤੇ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ ਸੀ। ਜਿਸ ਕਾਰਨ ਸਿਰ ਤੇ ਸੱਟ ਲੱਗਣ ਕਾਰਨ ਬਜ਼ੁਰਗਾਂ ਸਿੰਘ ਦੀ ਮੌਤ ਹੋ ਗਈ ਸੀ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀ ਐਸ ਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਨੇ ਦੱਸਿਆ ਕਿ ਥਾਣਾ ਘੁਮਾਣ ਵਿਖੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਐਸ ਐਂਚ ਓ ਥਾਣਾ ਘੁਮਾਣ ਗਗਨਦੀਪ ਸਿੰਘ ਢੀਂਡਸਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ। ਵੱਖ-ਵੱਖ ਪਹਿਲੂਆਂ ਤੋਂ ਪੜਤਾਲ ਤੋਂ ਬਾਅਦ ਬਜ਼ੁਰਗ ਦੀ ਲੁਟ ਖੋਹ ਕਰਕੇ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਟਰੇਸ ਕਰਦਿਆਂ ਵਾਰਦਾਤ ਵਿਚ ਵਰਤੇ ਮੋਟਰਸਾਈਕਲ ਅਤੇ ਲੁੱਟੀ ਗਈ ਰਾਸ਼ੀ ਵਿੱਚੋਂ ਅੱਠ ਹਜ਼ਾਰ ਰੁਪਏ ਦੀ ਰਾਸ਼ੀ ਸਮੇਤ ਗਿਰਫ਼ਤਾਰ ਕਰ ਲਿਆ ਗਿਆ। ਜਿੰਨਾ ਦੀ ਪਛਾਣ ਸਤਨਾਮ ਸਿੰਘ ਉਰਫ ਸੋਨੂੰ ਵਾਸੀ ਮਾੜੀ ਪੰਨਵਾਂ ਅਤੇ ਮਲਕੀਤ ਸਿੰਘ ਉਰਫ ਕੀਤੂ ਵਾਸੀ ਧੀਰੋਵਾਲ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋੋਨੋਂ ਲੁਟੇੇਰੇ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਕਰਨ ਦੇ ਆਦੀ ਹਨ ਅਤੇ ਉਨ੍ਹਾਂ ਨਾ ਵਿੱਚੋਂ ਇੱਕ ਪਹਿਲਾਂ ਹੀ 12 ਸਾਲ ਦੀ ਜੇਲ ਕੱਟ ਕੇ ਆਇਆ ਹੈ ਤੇੇ ਦੂਸਰੇ ਵਿਰੁੱਧ ਵੀ ਪਹਿਲਾਂ ਵੀ ਲੁੱੱਟਾ ਖੋਹਾਂ ਕਰਨ ਅਤੇ ਨਸ਼ਾ ਵਿਰੋਧੀ ਐਕਟ ਦੇ ਤਹਿਤ ਚਾਰ ਮਾਮਲੇ ਦਰਜ ਹਨ।