ਦੇਸ਼ ਦੀ ਤਰੱਕੀ ਵਿੱਚ ਇੰਜੀਨੀਅਰਾਂ ਦਾ ਵਡਮੁੱਲਾ ਯੋਗਦਾਨ: ਅਮਰਜੀਤ ਕੌਰ ਪੂਜਾ
ਮੋਹਾਲੀ, 15 ਸਤੰਬਰ (ਮਨਮੋਹਨ ਸਿੰਘ)
ਅਨਮੋਲ ਮੁਸਕਾਨ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਅਮਰਜੀਤ ਕੌਰ ਪੂਜਾ ਨੇ ਅੱਜ ਇੱਥੇ ਇੱਕ ਸੰਦੇਸ਼ ਰਾਹੀਂ ਦੇਸ਼ ਭਰ ਦੇ ਸਾਰੇ ਇੰਜੀਨੀਅਰਾਂ ਨੂੰ ਕੌਮੀ ਇੰਜੀਨੀਅਰਜ਼ ਦਿਵਸ ਮੌਕੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਇੰਜੀਨੀਅਰ ਸਿਰਫ਼ ਇਮਾਰਤਾਂ, ਸੜਕਾਂ, ਪੁਲਾਂ ਅਤੇ ਤਕਨੀਕੀ ਢਾਂਚੇ ਦੇ ਨਿਰਮਾਤਾ ਹੀ ਨਹੀਂ, ਸਗੋਂ ਦੇਸ਼ ਦੀ ਤਰੱਕੀ ਅਤੇ ਆਧੁਨਿਕ ਵਿਕਾਸ ਦੇ ਮਹੱਤਵਪੂਰਨ ਸੂਤਰਧਾਰ ਵੀ ਹਨ। ਉਨ੍ਹਾਂ ਦੀ ਮਿਹਨਤ, ਸੂਝ-ਬੂਝ ਅਤੇ ਨਵੀਂ ਸੋਚ ਨੇ ਦੇਸ਼ ਨੂੰ ਤਕਨਾਲੋਜੀ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਕੌਮੀ ਇੰਜੀਨੀਅਰਜ਼ ਦਿਵਸ ਸਾਡੇ ਦੇਸ਼ ਦੇ ਸਾਰੇ ਇੰਜੀਨੀਅਰਾਂ ਦੀਆਂ ਸੇਵਾਵਾਂ, ਸਮਰਪਣ ਅਤੇ ਪ੍ਰਾਪਤੀਆਂ ਨੂੰ ਸਨਮਾਨ ਦੇਣ ਦਾ ਇੱਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੇ ਹਰੇਕ ਇੰਜੀਨੀਅਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਉੱਜਵਲ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
- Download Babushahi App
-
-