ਦਿੱਲੀ ਦੇ ਅਫ਼ਸਰਾਂ ਦਾ ਗੁਰਦਾਸਪੁਰ ਪਿਆ ਛਾਪਾ, 34 ਤੋਤੇ ਬਰਾਮਦ, ਪਰਚਾ ਦਰਜ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 22 May 2026 : ਜੰਗਲੀ ਜੀਵ ਵਿਭਾਗ ਦੀ ਦਿੱਲੀ ਤੋਂ ਆਈ ਇਕ ਸਪੈਸ਼ਲ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਸਹਾਇਤਾ ਦੇ ਨਾਲ ਗੁਰਦਾਸਪੁਰ ਦੇ ਸੰਗਲਪੁਰਾ ਰੋਡ ਵਿਖੇ ਸਥਿਤ ਇੱਕ ਘਰ ਵਿੱਚ ਰੇਡ ਕਰਕੇ ਘਰ ਦੇ ਵਿੱਚ ਰੇਡ ਕਰਕੇ 34 ਦੇ ਕਰੀਬ ਤੋਤੇ ਬਰਾਮਦ ਕੀਤੇ ਹਨ ਅਤੇ ਵੱਖ-ਵੱਖ ਧਰਾਵਾਂ ਤਹਿਤ ਘਰ ਦੇ ਮਾਲਕ ਰਜਿੰਦਰ ਕੁਮਾਰ ਦੇ ਉੱਪਰ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਵਾਇਲਡ ਲਾਈਫ ਪ੍ਰੋਟੈਕਸ਼ਨ ਦੇ ਅਧਿਕਾਰੀ ਸਾਹਿਲ ਸ਼ਰਮਾ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਇਸ ਕਾਰਵਾਈ ਨੂੰ ਸਿਰੇ ਚਾੜਨ ਲਈ ਗੁਰਦਾਸਪੁਰ ਪਹੁੰਚੇ ਸਨ ਜਿੱਥੇ ਉਹਨਾਂ ਨੇ ਵਾਈਲਡ ਆਫ ਲਾਈਫ ਦੇ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਘਰ ਵਿੱਚ ਰੱਖੇ ਇਹਨਾਂ ਤੋਤਿਆਂ ਨੂੰ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੰਗਲੀ ਜੀਵ ਵਿਭਾਗ ਦਿੱਲੀ ਤੋਂ ਆਈ ਸਪੈਸ਼ਲ ਟੀਮ ਦੇ ਅਧਿਕਾਰੀ ਸਾਹਿਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਦੇ ਵਿੱਚ ਇੱਕ ਵਿਅਕਤੀ ਤੋਤਿਆਂ ਨੂੰ ਫੜ ਕੇ ਕੁਝ ਪੈਸਿਆਂ ਦੇ ਲਈ ਅੱਗੇ ਵੇਚਦਾ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਜੰਗਲੀ ਜੀਵ ਵਿਭਾਗ ਗੁਰਦਾਸਪੁਰ ਦੀ ਟੀਮ ਨੂੰ ਵੀ ਸੂਚਿਤ ਕੀਤਾ ਅਤੇ ਦਿੱਲੀ ਤੋਂ ਆ ਕੇ ਇਸ ਵਿਅਕਤੀ ਦੇ ਘਰੋਂ 34 ਦੇ ਕਰੀਬ ਤੋਤੇ ਬਰਾਮਦ ਕੀਤੇ ਗਏ ਹਨ ਅਤੇ ਪੁਲਿਸ ਸਹਾਇਤਾ ਦੇ ਨਾਲ ਇਸ ਦੇ ਘਰ ਰੇਡ ਕੀਤੀ ਗਈ ਸੀ ਫਿਲਹਾਲ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਵਿਅਕਤੀ ਦੀ ਪਹਿਚਾਨ ਰਜਿੰਦਰ ਕੁਮਾਰ ਦੇ ਵਜੋਂ ਹੋਈ ਹੈ।
- Download Babushahi App
-
-