ਟਾਇਰ ਪਾਟਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਮੁਕੇਰੀਆ ਰੋਡ ਤੇ ਪਿੰਡ ਚਾਵਾ ਨੇੜੇ ਇੱਕ ਟਿੱਪਰ ਦੀ ਸਾਈਡ ਵੱਜਣ ਨਾਲ ਪਰਾਲੀ ਨਾਲ ਭਰੀ ਟਰਾਲੀ ਪਲਟ ਗਈ ਇਸ ਕਾਰਨ ਆਵਾਜਾਈ ਵਿੱਚ ਵਿਘਨ ਪੈ ਗਿਆ । ਟਰਾਲੀ ਚਾਲਕ ਦਾ ਕਹਿਣਾ ਹੈ ਕਿ ਟਿੱਪਰ ਉਸ ਨਾਲ ਸਾਈਡ ਮਾਰ ਕੇ ਨਿਕਲ ਗਿਆ ਤਾਂ ਅੱਗੋਂ ਆ ਰਹੀ ਸਵਿਫਟ ਕਾਰ ਨੂੰ ਬਚਾਉਂਦੇ ਬਚਾਉਂਦੇ ਉਸਨੇ ਟਰਾਲੀ ਸੜਕ ਦੇ ਕਿਨਾਰੇ ਕੱਚੇ ਲਾਹ ਦਿੱਤੀ ਜਿਸ ਕਾਰਨ ਪੱਥਰਾਂ ਤੋਂ ਟਰਾਲੀ ਦਾ ਟਾਇਰ ਪਾਟ ਗਿਆ ਤੇ ਉਹ ਪਲਟ ਗਈ। ਹਾਲਾਂਕਿ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਪਰਾਲੀ ਅਤੇ ਟਰਾਲੀ ਦਾ ਨੁਕਸਾਨ ਹੋਇਆ ਹੈ। ਟਰਾਲੀ ਚਾਲਕ ਅਜੇ ਅਨੁਸਾਰ ਉਹ ਕਲਾਨੌਰ ਤੋਂ ਕਿਸਾਨ ਦੀ ਪਰਾਲੀ ਲੱਦ ਕੇ ਤਲਵਾੜੇ ਫੈਕਟਰੀ ਵਿੱਚ ਜਾ ਰਿਹਾ ਸੀ।