ਵਿਦਿਆਰਥੀ ਇੱਕ ਦਿਨ ਲਈ ਵਿਧਾਨ ਸਭਾ 'ਚ MLA ਬਣਕੇ ਕਰੇਗਾ ਬਟਾਲੇ ਦੀ ਨੁਮਾਇੰਦਗੀ
ਰੋਹਿਤ ਗੁਪਤਾ
ਗੁਰਦਾਸਪੁਰ, 21 ਨਵੰਬਰ 2025 : ਪੰਜਾਬ ਸਰਕਾਰ ਵੱਲੋਂ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ ।ਇਹ ਸੈਸ਼ਨ ਪੰਜਾਬ ਦੇ 117 ਵਿਧਾਇਕਾਂ ਦੀ ਬਜਾਏ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪਹੁੰਚੇ 117 ਵਿਦਿਆਰਥੀ ਚਲਾਉਣਗੇ ਜਿੰਨਾਂ ਵਿੱਚ ਬਟਾਲਾ ਤੋਂ ਗਿਆਰਵੀਂ ਜਮਾਤ ਦਾ ਸਰਕਾਰੀ ਸਕੂਲ ਦਾ ਵਿਦਿਆਰਥੀ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਦੀ ਜਗ੍ਹਾ ਤੇ ਬਟਾਲਾ ਦੇ ਲੋਕਾਂ ਦੀ ਨੁਮਾਇੰਦਗੀ ਕਰੇਗਾ ਯਾਨੀ ਕਿ ਸੰਚਿਤ ਸ਼ਰਮਾ ਨਾਮ ਦਾ ਇਹ ਵਿਦਿਆਰਥੀ ਇੱਕ ਦਿਨ ਲਈ ਬਟਾਲਾ ਦਾ ਵਿਧਾਇਕ ਬਣੇਗਾ ।
ਗੱਲਬਾਤ ਦੌਰਾਨ ਸੰਤ ਸੰਚਿਤ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਹੈ ਕਿ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿਦਿਆਰਥੀ ਪੰਜਾਬ ਵਿਧਾਨ ਸਭਾ ਚਲਾਉਣ। ਇਹ ਇੱਕ ਬਹੁਤ ਵਧੀਆ ਉਪਰਾਲਾ ਹੈ , ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਵੀ ਮਿਲੇਗਾ ।ਇੱਕ ਦਿਨ ਦੇ ਸੈਸ਼ਨ ਦੇ ਵਿੱਚ ਅਗਰ ਵਿਧਾਨ ਸਭਾ ਸਪੀਕਰ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਆਪਣੇ ਬਟਾਲੇ ਲਈ ਇੰਡਸਟਰੀ ਅਤੇ ਪੁਰਾਤਨ ਸ਼ਹਿਰ ਹੋਣ ਕਰਕੇ ਇਸ ਨੂੰ ਹੈਰੀਟੇਜ ਐਲਾਨਣ ਦੀ ਮੰਗ ਰੱਖਾਂਗਾ ।ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਬਤੌਰ ਵਿਧਾਇਕ ਜਾ ਰਿਹਾ ਹਾਂ ਅਤੇ ਉੱਥੇ ਜਾ ਕੇ ਆਪਣੇ ਬਟਾਲੇ ਲਈ ਕੁਝ ਚੰਗਾ ਮੰਗ ਕੇ ਲਿਆਵਾਂਗਾ।