ਜਗਰਾਉਂ 'ਚ ਮਾਤਮ, ਪਰ MLA ਦਾ ਪਤੀ ਮਨਾ ਰਿਹਾ ਸੀ ਜਸ਼ਨ, ਪੜ੍ਹੋ ਪੂਰਾ ਮਾਮਲਾ
ਵਰਿੰਦਾਵਨ ਹਾਦਸੇ ਦੀਆਂ ਚੀਕਾਂ ਵਿਚਾਲੇ 'ਆਪ' ਆਗੂਆਂ ਨੇ ਕਟਿਆ ਕੇਕ
ਇੱਕ ਪਾਸੇ ਵਿਸਾਖੀ ਦੇ ਦਿਹਾੜੇ ਤੇ ਸਕੂਲਾਂ ਅਤੇ ਧਾਰਮਿਕ ਪ੍ਰੋਗਰਾਮ ਦੇ ਨਾਲ-ਨਾਲ ਸਫਾਈ ਸੇਵਕਾਂ ਨੇ ਰੱਦ ਕੀਤਾ ਅੰਬੇਡਕਰ ਉਤਸਵ
ਦੂਜੇ ਪਾਸੇ ਸੱਤਾਧਾਰੀ ਆਗੂਆਂ ਦੀ ਬਰਥਡੇ ਪਾਰਟੀ ਨੇ ਪਾਇਆ ਖੌਰੂ
ਦੀਪਕ ਜੈਨ
ਜਗਰਾਓ 10 ਅਪ੍ਰੈਲ 2026- ਵਰਿੰਦਾਵਨ ਦੀ ਪਵਿੱਤਰ ਯਮੁਨਾ ਨਦੀ ਵਿੱਚ ਹੋਏ ਦਰਦਨਾਕ ਕਿਸ਼ਤੀ ਹਾਦਸੇ ਨੇ ਜਗਰਾਉਂ ਦੇ ਘਰਾ ਵਿੱਚ ਸੱਥਰ ਵਿਛਾ ਦਿੱਤੇ ਹਨ। ਸ਼ਹਿਰ ਦੀਆਂ ਗਲੀਆਂ ਵਿੱਚ ਸੰਨਾਟਾ ਹੈ ਅਤੇ ਹਰ ਅੱਖ ਨਮ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਆਮ ਜਨਤਾ ਅਤੇ ਸਮਾਜਿਕ ਸੰਸਥਾਵਾਂ ਪੀੜਤ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਆਪਣੇ ਖੁਸ਼ੀ ਦੇ ਪ੍ਰੋਗਰਾਮ ਰੱਦ ਕਰ ਰਹੀਆਂ ਹਨ, ਉੱਥੇ ਹੀ ਸੱਤਾ ਦੇ ਨਸ਼ੇ ਵਿੱਚ ਚੂਰ ਸਿਆਸੀ ਆਗੂਆਂ ਨੂੰ ਸ਼ਹਿਰ ਦਾ ਇਹ ਦਰਦ ਨਜ਼ਰ ਨਹੀਂ ਆਇਆ।
ਸੋਗ ਦੇ ਇਸ ਮਾਹੌਲ ਵਿੱਚ 'ਆਮ ਆਦਮੀ ਪਾਰਟੀ' ਦੇ ਵਿਧਾਇਕ ਦੇ ਪਤੀ ਪ੍ਰੋਫ਼ੈਸਰ ਸੁਖਵਿੰਦਰ ਅਤੇ ਹੋਰ ਪ੍ਰਮੁੱਖ ਆਗੂਆਂ ਜਿਨਾਂ ਵਿੱਚ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕਵਰਪਾਲ ਸਿੰਘ, ਕੌਂਸਲਰ ਭਾਜਪਾ ਆਗੂ ਸਾਜਨ ਮਲਹੋਤਰਾ ਅਤੇ ਹੋਰ ਵੱਲੋਂ ਮਨਾਈ ਗਈ ਇੱਕ ਜਨਮਦਿਨ ਦੀ ਪਾਰਟੀ ਨੇ ਇਨਸਾਨੀਅਤ ਅਤੇ ਸਿਆਸੀ ਸੰਵੇਦਨਸ਼ੀਲਤਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇੱਥੇ ਇਹ ਵੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ ਫਰਿੰਦਾਵਨ ਵਿੱਚ ਵਾਪਰੇ ਇਸ ਦੁਖਦਾਈ ਹਾਦਸੇ ਦੌਰਾਨ ਗਹਿਰੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਉੱਥੇ ਦੂਜੇ ਪਾਸੇ ਜਗਰਾਉਂ ਦੇ ਆਮ ਆਦਮੀ ਪਾਰਟੀ ਦੇ ਆਗੂ ਹੀ ਆਪਣੇ ਜਨਮਦਿਨ ਦਾ ਜਸ਼ਨ ਜਸ਼ਨ ਸਾਥੀਆਂ ਸਮੇਤ ਮਨਾ ਰਹੇ ਹਨ। ਬਹੁਤ ਸ਼ਰਮਸ਼ਾਰ ਹੋਣ ਦੇ ਨਾਲ ਨਾਲ ਇਨਸਾਨੀਅਤ ਨੂੰ ਵੀ ਸ਼ਰਮਿੰਦਾ ਕਰਦਾ ਹੈ।
ਦੂਜੇ ਪਾਸੇ, ਜਦੋਂ ਇਸ ਬਾਰੇ ਵਿਧਾਇਕਾ ਦੇ ਪਤੀ ਪ੍ਰੋਫ਼ੈਸਰ ਸੁਖਵਿੰਦਰ ਨੂੰ ਫ਼ੋਨ ਕਰਕੇ ਖ਼ਬਰ ਬਾਰੇ ਪੱਖ ਲੈਣਾ ਚਾਹਿਆ ਤਾਂ, ਉਨ੍ਹਾਂ ਨੇ ਸਵਾਲ ਤਾਂ ਪੂਰਾ ਸੁਣ ਲਿਆ, ਪਰ ਜਵਾਬ ਦੇਣ ਵਾਰੀ ਫ਼ੋਨ ਹੈਲੋ ਹੈਲੋ ਕਰਕੇ ਕੱਟ ਦਿੱਤਾ।
Click to Follow Babushahi Facebook page →